ਸੁਲਤਾਨਪੁਰ ਲੋਧੀ, 7 ਦਸੰਬਰ (ਨਰੇਸ਼ ਹੈਪੀ)-ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿਚ ਸ਼ਾਹ ਸੁਲਤਾਨ ਕਿ੍ਕਟ ਕਲੱਬ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ, ਇਹ ਸ਼ਬਦ ਸ਼ਾਹ ਸੁਲਤਾਨ ਕਿ੍ਕਟ ਕਲੱਬ ਵੱਲੋਂ ਅਕਾਲ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਵਿਖੇ 22ਵੇਂ ਰਾਜ ਪੱਧਰੀ ਓਪਨ ਕਿ੍ਕਟ ਟੂਰਨਾਮੈਂਟ ਦੇ ਪੰਜਵੇਂ ਐਤਵਾਰ ਦੇ ਮੈਚਾਂ ਦਾ ਉਦਘਾਟਨ ਕਰਨ ਮੌਕੇ ਨਾਇਬ ਤਹਿਸੀਲਦਾਰ ਗੌਰਵ ਬਾਂਸਲ ਨੇ ਕਲੱਬ ਵਲੋਂ ਕਰਵਾਏ ਜਾ ਰਹੇ ਕਿ੍ਕਟ ਟੂਰਨਾਮੈਂਟ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਉਪਰੰਤ ਕਹੇ | ਉਨ੍ਹਾਂ ਸ਼ਾਹ ਸੁਲਤਾਨ ਕਿ੍ਕਟ ਕਲੱਬ ਵਲੋਂ ਕਰਵਾਏ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹੌਸਲਾ ਅਫਜ਼ਾਈ ਵਜੋਂ ਉਨ੍ਹਾਂ ਨੂੰ 11000 ਵੀ ਦਿੱਤੇ | ਕਲੱਬ ਦੇ ਪ੍ਰਬੰਧਕਾਂ ਵੱਲੋਂ ਨਾਇਬ ਤਹਿਸੀਲਦਾਰ ਗੌਰਵ ਬਾਂਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪਹਿਲੇ ਮੁਕਾਬਲੇ ਵਿਚ ਪੰਜਾਬ ਪੇਸਰ ਕਿ੍ਕਟ ਕਲੱਬ ਦੀ ਟੀਮ ਨੇ 20 ਓਵਰਾਂ ਵਿਚ 200 ਰਨ ਬਣਾਏ ਜਦਕਿ ਬੁੱਟਰ ਇਲੈਵਨ ਕਰਤਾਰਪੁਰ ਦੀ ਟੀਮ 190 ਰਨ ਬਣਾ ਕੇ ਆਊਟ ਹੋ ਗਈ ਤੇ ਪੰਜਾਬ ਪੇਸਰ ਜਲੰਧਰ ਦੀ ਟੀਮ ਜੇਤੂ ਰਹੀ | ਸੋਰਬ ਧਾਰੀਵਾਲ ਨੂੰ 56 ਰਨ ਬਣਾਉਣ ਅਤੇ ਦੋ ਵਿਕਟਾਂ ਲੈਣ ਤੇ ਮੈਨ ਆਫ਼ ਦਾ ਮੈਚ ਦਿੱਤਾ ਗਿਆ | ਦੂਸਰੇ ਮੈਚ ਵਿਚ ਐਫ ਸੀ ਸੀ ਲੁਧਿਆਣਾ ਨੇ ਟੀਮ ਨੇ 20 ਓਵਰਾਂ ਵਿਚ 136 ਰਨ ਬਣਾਏ ਜਿਸ ਦੇ ਜਵਾਬ ਵਿਚ ਰਣਜੀਤ ਇਲੈਵਨ ਦੀ ਟੀਮ ਨੇ 11ਓਵਰਾਂ ਵਿਚ ਹੀ 136 ਰਨ ਬਣਾ ਕੇ ਜਿੱਤ ਹਾਸਿਲ ਕੀਤੀ | ਮੈਨ ਆਫ਼ ਦਾ ਮੈਚ ਆਰਿਅਨ ਨੂੰ ਦਿੱਤਾ ਗਿਆ | ਇਸ ਮੌਕੇ ਕਲੱਬ ਦੇ ਮੈਂਬਰ ਚੇਅਰਮੈਨ ਸੁਖਦੇਵ ਸਿੰਘ ਜੱਜ, ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ, ਅੰਗਰੇਜ ਸਿੰਘ ਪ੍ਰਧਾਨ, ਜਤਿੰਦਰ ਸਿੰਘ ਖ਼ਾਲਸਾ, ਬਲਕਾਰ ਸਿੰਘ ਕਨਵੀਨਰ, ਰਣਜੀਤ ਸਿੰਘ ਸੈਣੀ, ਜਰਨੈਲ ਸਿੰਘ ਬਲੂ, ਜਗਤਾਰ ਸਿੰਘ ਗੁਰਾਇਆ, ਹਰਪ੍ਰੀਤ ਸਿੰਘ ਸੰਧੂ, ਨਿਰਮਲ ਸਿੰਘ, ਯਸ਼ ਥਿੰਦ, ਰਾਜੇਸ਼ ਰਾਜੂ, ਜਗਜੀਤ ਸਿੰਘ ਪੰਛੀ, ਚਤਰ ਸਿੰਘ, ਕੁਲਜੀਤ ਸਿੰਘ ਡਡਵਿੰਡੀ, ਦਲਜੀਤ ਸਿੰਘ ਜੈਨਪੁਰ, ਕਰਨ ਵੀਰ ਚੌਹਾਨ, ਵਿਪੁਲ ਚੌਹਾਨ, ਸੋਨਾ ਸਿੰਘ, ਕਰਨ ਪੁਰੀ, ਮੁਕੇਸ਼ ਚੌਹਾਨ, ਹਰਜੀਤ ਸਿੰਘ ਯੂ.ਏ.ਈ., ਜਸਜੀਤ ਸਿੰਘ, ਲਵੀ ਵਧਵਾ, ਅਮਨ ਗਿੱਲ ਕੈਨੇਡਾ, ਸੁਰਿੰਦਰ ਸਿੰਘ, ਹਰਮੀਤ ਸਿੰਘ, ਜਰਨੈਲ ਸਿੰਘ, ਬਲਦੇਵ ਟੀਟਾ, ਬਾਵਾ ਸਿੰਘ, ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਅਜੇ ਅਸਲਾ ਆਦਿ ਵੀ ਹਾਜ਼ਰ ਸਨ | ਟੂਰਨਾਮੈਂਟ ਦੀ ਅੰਪਾਇਰਿੰਗ ਸੋਢੀ ਲੋਹੀਆਂ, ਅਮਰਦੀਪ ਸਿੰਘ ਕੋਚ ਨੇ ਬਾਖ਼ੂਬੀ ਕੀਤੀ ਜਦਕਿ ਕੁਮੈਂਟਰੀ ਮਾਸਟਰ ਨਰੇਸ਼ ਕੋਹਲੀ, ਸੁਖੀ ਡੇਰਾ ਸੈਯਦਾਂ ਤੇ ਪ੍ਰਦੀਪ ਭਾਰਦਵਾਜ ਨੇ ਕੀਤੀ |