ਕਪੂਰਥਲਾ, 7 ਦਸੰਬਰ (ਵਿ.ਪ੍ਰ.)-ਕਪੂਰਥਲਾ ਰਾਇਲ ਅਲਾਇੰਸ ਕਲੱਬ ਵਲੋਂ ਸੁਖਜੀਤ ਆਸ਼ਰਮ ਕਪੂਰਥਲਾ ਵਿਚ ਮੰਦਬੁੱਧੀ 49 ਬੱਚੀਆਂ ਨੂੰ ਗਰਮ ਸੂਟ ਤੇ ਫ਼ਲ ਤਕਸੀਮ ਕੀਤੇ | ਇਸ ਮੌਕੇ ਕਲੱਬ ਦੇ ਇੰਟਰਨੈਸ਼ਨਲ ਡਾਇਰੈਕਟਰ ਹਰਪਾਲ ਸਿੰਘ ਬਾਵਾ, ਵੀ.ਡੀ.ਜੀ.1 ਐਸ.ਕੇ. ਮਹਿੰਦਰੂ, ਚੀਫ਼ ਐਡਵਾਈਜ਼ਰ ਨਿਰਮਲਜੀਤ ਸਿੰਘ, ਸਾਬਕਾ ਪ੍ਰਧਾਨ ਮੱਸਾ ਸਿੰਘ, ਸਕੱਤਰ ਸੁਰਜੀਤ ਸਿੰਘ, ਪ੍ਰਧਾਨ ਪ੍ਰਦੀਪ ਕੁਮਾਰ ਜੈਨ ਤੇ ਹੋਰ ਮੈਂਬਰਾਂ ਨੇ ਸੰਬੋਧਨ ਕੀਤਾ | ਉਨ੍ਹਾਂ ਕਲੱਬ ਦੀਆਂ ਗਤੀਵਿਧੀਆਂ ਤੇ ਲੋਕ ਪੱਖੀ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸੇਵਾ ਦੇ ਇਸ ਪ੍ਰੋਜੈਕਟ ਵਿਚ ਆਰ.ਸੀ. ਪਲਵਿੰਦਰ ਸਿੰਘ ਤੇ ਅਮਨ ਕੌਰ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਇਸ ਮੌਕੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਐਚ.ਐਲ. ਮਹਿੰਮੀ, ਤਨਿਸ਼ ਗੁਪਤਾ, ਜਸਵੰਤ ਸਿੰਘ ਕੌੜਾ, ਡਾ. ਜਸਵੰਤ ਸਿੰਘ ਥਿੰਦ, ਅਰਜਨ ਸਿੰਘ, ਭਾਗ ਸਿੰਘ, ਸਨੇਹ ਲਤਾ, ਗੋਬਿੰਦਰ ਸਿੰਘ ਤੇ ਸੁਖਜੀਤ ਆਸ਼ਰਮ ਦਾ ਸਟਾਫ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ |