01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਯਾਦਗਾਰੀ ਰਿਹਾ ਸੰਤ ਹੀਰਾ ਦਾਸ ਪਬਲਿਕ ਸਕੂਲ ਦਾ 34ਵਾਂ ਖੇਡ ਮੇਲਾ

Ad Position 21
No active advertisement
ਅਜੀਤ ਡੈਸਕ 08-12-2025
ਕਾਲਾ ਸੰਘਿਆਂ, 7 ਦਸੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪਿ੍ੰਸੀਪਲ ਮੈਡਮ ਕਰੁਣਾ ਕਟੋਚ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼ੀਤਲ ਸਿੰਘ ਸੰਘਾ, ਡਾਇਰੈਕਟਰ ਪ੍ਰੋਫੈਸਰ ਰਾਮ ਮੂਰਤੀ, ਸਕੱਤਰ ਸੰਜੀਵ ਕੁਮਾਰ ਹੈਪੀ, ਵਾਇਸ ਪ੍ਰਧਾਨ ਵਿਕਰਮਜੀਤ ਸਿੰਘ ਸੰਘਾ ਤੇ ਗੁਰਦੇਵ ਸਿੰਘ ਸੰਘਾ ਦੀ ਅਗਵਾਈ ਹੇਠ 34ਵੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਖੇਡ ਮੇਲੇ ਦੌਰਾਨ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਸਿੰਘ ਸੁੰਨੜ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਖੇਡ ਮੇਲੇ (ਸਪੋਰਟਸ ਮੀਟ) ਦੌਰਾਨ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲਿਆ | ਵਧੀਆ ਖੇਡਾਂ ਦਾ ਪ੍ਰਦਰਸ਼ਨ ਕਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਓਵਰ ਆਲ ਟਰਾਫ਼ੀ ਜਿੱਤੀ | ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੇ ਰੱਸਾਕਸ਼ੀ ਟੀਮਾਂ ਲੜਕੇ ਅਤੇ ਲੜਕੀਆਂ ਨੇ ਜਿੱਤ ਦਾ ਝੰਡਾ ਬੁਲੰਦ ਕੀਤਾ | ਰਨਰ ਅੱਪ ਹਾਊਸ ਸਾਹਿਬਜ਼ਾਦਾ ਜੁਝਾਰ ਸਿੰਘ 6 ਅੰਕਾਂ ਤੋਂ ਪਿੱਛੇ ਰਿਹਾ | ਇਸ ਮੌਕੇ ਬਾਬਾ ਅਜੀਤ ਸਿੰਘ ਹਾਊਸ ਬੈੱਸਟ ਅਥਲੀਟ ਬਲਵੀਰ ਸਿੰਘ ਸ਼ਾਹ ਨੂੰ ਐਲਾਨਿਆ ਗਿਆ, ਬਾਬਾ ਜੁਝਾਰ ਸਿੰਘ ਹਾਊਸ ਦੀ ਬੈੱਸਟ ਅਥਲੀਟ ਗੁਰਸ਼ਰਨ ਕੌਰ ਨੂੰ ਐਲਾਨਿਆ ਗਿਆ | ਇਸ ਸਪੋਰਟਸ ਮੀਟ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਲਜਿੰਦਰ ਕੌਰ ਅਤੇ ਪਿ੍ਮਲ ਵੱਲੋਂ ਸਾਂਝੇ ਤੌਰ ਤੇ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਡੀ.ਪੀ. ਗੁਰਪ੍ਰੀਤ ਸਿੰਘ, ਮਾਸਟਰ ਪਵਨ ਮੱਟੂ, ਸਿਮਰਤ ਸਿੰਘ, ਨਵਤੇਜ ਸਿੰਘ, ਮਾਸਟਰ ਸੁਖਜਿੰਦਰ ਸਿੰਘ ਭੂਪਾਲ, ਮਾਸਟਰ ਕਮਲਜੀਤ ਸਿੰਘ ਲੱਲੀਆਂ ਨੇ ਖੇਡ ਮੈਦਾਨ ਵਿਚ ਆਪੋ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਈ | ਅੰਕ ਬੋਰਡ ਦੀ ਜ਼ਿੰਮੇਵਾਰੀ ਬਲਜੀਤ ਕੌਰ ਤੇ ਰਾਜਵੀਰ ਕੌਰ, ਹਰਜੀਤ ਕੌਰ, ਤਰਨਜੀਤ ਕੌਰ ਨੇ ਸਾਂਝੇ ਤੌਰ ਤੇ ਨਿਭਾਈ | ਇਸ ਮੌਕੇ ਸਰਕਾਰੀ ਕੰਨਿ੍ਹਆਂ ਹਾਈ ਸਕੂਲ ਦੇ ਸਰਬਜੀਤ ਕੌਰ ਸੰਘਾ ਵੱਲੋਂ ਬੱਚਿਆਂ ਦੇ ਰੱਸਾਕਸ਼ੀ ਦੇ ਮੁਕਾਬਲਿਆਂ ਦੌਰਾਨ ਰੈਫ਼ਰੀ ਦੀ ਜ਼ਿੰਮੇਵਾਰੀ ਨਿਭਾਈ ਗਈ | ਇਸ ਮੌਕੇ ਸੇਵਾ ਮੁਕਤ ਪਿੰ੍ਰਸੀਪਲ ਰਾਮੇਸ਼ ਕੁਮਾਰ ਚੱਢਾ, ਪਰਮਜੀਤ ਸਿੰਘ ਬੱਸਣ ਪ੍ਰਧਾਨ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ, ਗ਼ਦਰੀ ਬਾਬਾ ਹਰਨਾਮ ਸਿੰਘ ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਦੇ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਜੀ.ਐਨ.ਡੀ. ਸਕੂਲ ਦੇ ਪਿ੍ੰਸੀਪਲ ਨੀਲਮ ਸ਼ਰਮਾ, ਸਰਕਾਰੀ ਹਾਈ ਸਕੂਲ ਸੰਧੂ ਚੱਠਾ ਦੇ ਮਾਸਟਰ ਅਮਰਜੀਤ ਸਿੰਘ, ਅਮਰਜੀਤ ਸਿੰਘ ਨਿੱਝਰ, ਮਨਜੀਤ ਮਾਨ, ਬਾਬਾ ਸੁਰਿੰਦਰ ਸਿੰਘ ਸੰਘਾ, ਬਲਜੀਤ ਸਿੰਘ ਸੰਘਾ, ਸੁਖਵਿੰਦਰ ਸਿੱਧੂ, ਬਾਬਾ ਬਲਦੇਵ ਕਿ੍ਸ਼ਨ ਗਿੱਲਾਂ ਵਾਲੇ, ਸਾਬੀ ਰਸੂਲਪੁਰੀ, ਵਾਲੀਆ ਫ਼ੋਟੋਗਰਾਫ਼ਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਮੈਡਮ ਕਰੁਣਾ ਕਟੋਚ ਨੇ ਬੱਚਿਆਂ ਦੀ ਸਾਲਾਨਾ ਰਿਪੋਰਟ ਪੜ੍ਹਦਿਆਂ ਕਿਹਾ ਕਿ ਜਿੱਥੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਮੱਲ੍ਹਾਂ ਮਾਰ ਰਹੇ ਹਨ ਉੱਥੇ ਹੀ ਉਨ੍ਹਾਂ ਦੇ ਸਕੂਲ ਦੇ ਬੱਚਿਆਂ ਨੇ ਖੇਡਾਂ ਵਿਚ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ ਉਨ੍ਹਾਂ ਕਿਹਾ ਜਿੱਥੇ ਖੇਡਾਂ ਸਾਨੂੰ ਰਿਸ਼ਟ-ਪੁਸ਼ਟ ਰੱਖਦੀਆਂ ਹਨ, ਉੱਥੇ ਖੇਡਾਂ ਸਾਨੂੰ ਸਹਿਜਤਾ ਤੇ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ | ਸਕੂਲ ਡਾਇਰੈਕਟਰ ਡਾ. ਰਾਮ ਮੂਰਤੀ ਨੇ ਕਿਹਾ ਕਿ ਸੰਤ ਹੀਰਾ ਦਾਸ ਐਜੂਕੇਸ਼ਨਲ ਸੁਸਾਇਟੀ ਦੋਨਾ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਹੈ ਅਤੇ ਇੱਥੋਂ ਪੜ੍ਹ ਕੇ ਬਹੁਤ ਸਾਰੇ ਵਿਦਿਆਰਥੀ ਉੱਚ ਅਹੁਦਿਆਂ ਤੇ ਵਿਦੇਸ਼ਾਂ ਵਿਚ ਚੰਗੇ ਮੁਕਾਮ ਹਾਸਿਲ ਕਰ ਚੁੱਕੇ ਹਨ | ਉਨ੍ਹਾਂ ਕਿਹਾ ਇਹ ਸੰਸਥਾ ਇਲਾਕੇ ਦੇ ਲੋਕਾਂ ਵਾਸਤੇ ਇੱਕ ਚਾਨਣ ਮੁਨਾਰਾ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਵਿੱਦਿਆ ਦਾ ਚਾਨਣ ਫ਼ੈਲਾਅ ਰਹੀ ਹੈ | ਇਸ ਮੌਕੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਸੁੰਨੜ ਅਤੇ ਪਤਵੰਤਿਆਂ ਵੱਲੋਂ ਜੇਤੂ ਬੱਚਿਆਂ ਤੇ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਖੱਸਣ ਵਿਖੇ ਵੰਡੀਆਂ ਵਰਦੀਆਂ ਅਗਲੀ ਖ਼ਬਰ ਕਪੂਰਥਲਾ ਰਾਇਲ ਅਲਾਇੰਸ ਕਲੱਬ ਨੇ ਸੁਖਜੀਤ ਆਸ਼ਰਮ 'ਚ ਮੰਦਬੁੱਧੀ ਬੱਚੀਆਂ ਨੂੰ ਗਰਮ ਸੂਟ ਤੇ ਫ਼ਲ ਵੰਡੇ
Ad Position 24