27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਆਜ਼ਾਦ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਨੇ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਕੀਤੇ ਕੰਮਾਂ 'ਤੇ ਮੋਹਰ ਲਾਈ-ਰੇਸ਼ਮ ਸਿੰਘ

Ad Position 21
No active advertisement
ਅਜੀਤ ਡੈਸਕ 18-12-2025
ਤਲਵੰਡੀ ਚੌਧਰੀਆਂ, 17 ਦਸੰਬਰ (ਪਰਸਨ ਲਾਲ ਭੋਲਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਹਲਕਾ ਸੁਲਤਾਨਪੁਰ ਲੋਧੀ ਤੇ ਬਲਾਕ ਫੱਤੂਢੀਂਗਾ ਵਿਚ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਉਤਾਰੇ ਗਏ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਵਿਧਾਇਕ ਵੱਲੋਂ ਹੜ੍ਹਾਂ ਤੇ ਹਲਕੇ ਵਿਚ ਕੀਤੇ ਜਾ ਰਹੇ ਕੰਮਾਂ ਉੱਪਰ ਮੋਹਰ ਹੈ | ਸਾਬਕਾ ਖੇਤੀਬਾੜੀ ਵਿਗਿਆਨੀ ਤੇ ਮੰਗੂਪੁਰ ਦੇ ਸਰਪੰਚ ਰੇਸ਼ਮ ਸਿੰਘ ਨੇ ਕਿਹਾ ਕਿ ਸੂਜੋਕਾਲੀਆ ਬਲਾਕ ਸੰਮਤੀ ਤੇ ਟਿੱਬਾ ਜ਼ਿਲ੍ਹਾ ਪੱਖ ਜ਼ੋਨ ਤੋਂ ਉਮੀਦਵਾਰਾਂ ਦੀ ਸ਼ਾਨਦਾਰ ਤੇ ਵੱਡੀ ਜਿੱਤ ਨੇ ਦਰਸਾ ਦਿੱਤਾ ਹੈ ਕਿ ਲੋਕ ਵਿਧਾਇਕ ਰਾਣਾ ਇੰਦਰ ਪ੍ਰਤਾਪ ਦੇ ਕੰਮਾਂ ਕਰਕੇ ਉਸ ਨਾਲ ਹਨ | ਇੱਥੇ ਵਰਨਣਯੋਗ ਹੈ ਕਿ ਬਲਾਕ ਸੰਮਤੀ ਜ਼ੋਨ ਸੂਜੋਕਾਲੀਆ ਤੋਂ ਉਮੀਦਵਾਰ ਮੱਲ ਸਿੰਘ ਜ਼ਿਲ੍ਹੇ ਵਿਚ ਸਭ ਤੋਂ ਵੱਡੀ ਲੀਡ 862 ਵੋਟਾਂ ਨਾਲ ਜਿੱਤੇ ਜਿਸ ਵਿਚ ਪਿੰਡ ਮੰਗੂਪੁਰ ਤੋਂ ਪਈ ਇੱਕ ਪਾਸੜ ਵੋਟ ਨੇ ਵੱਡੀ ਭੂਮਿਕਾ ਨਿਭਾਈ ਹੈ |
Ad Position 22
No active advertisement
ਪਿਛਲੀ ਖ਼ਬਰ ਉਮੀਦਵਾਰਾਂ ਦੀ ਗੈਰ ਹਾਜ਼ਰੀ 'ਚ ਨਤੀਜੇ ਦੇਣ 'ਤੇ ਕਾਂਗਰਸ ਪਾਰਟੀ ਵਲੋਂ ਨਾਅਰੇਬਾਜ਼ੀ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ 2 ਕਾਬੂ
Ad Position 24