ਨਡਾਲਾ, 17 ਦਸੰਬਰ (ਰਘਬਿੰਦਰ ਸਿੰਘ)-ਸਥਾਨਕ ਨਡਾਲਾ ਕਾਲਜ ਵਿਖੇ ਹੋ ਰਹੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਪਾਰਟੀ ਨੇ ਰੋਸ ਕਰਦਿਆਂ ਹੰਗਾਮਾ ਕੀਤਾ ਅਤੇ ਦੋਸ਼ ਲਗਾਇਆ ਕਿ ਸਾਡੇ ਉਮੀਦਵਾਰਾਂ ਦੀ ਗੈਰ ਹਾਜ਼ਰੀ ਵਿਚ ਬਲਾਕ ਸੰਮਤੀ ਜ਼ੋਨ ਦਾ ਨਤੀਜਾ ਦੇ ਦਿੱਤਾ ਗਿਆ ਜਦਕਿ ਸਾਡੇ ਪਾਰਟੀ ਦੇ ਉਮੀਦਵਾਰ ਅੰਦਰ ਮੌਜੂਦ ਹੀ ਨਹੀਂ ਸਨ | ਇਸ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਸਾਡਾ ਦਮੂਲੀਆਂ ਜ਼ੋਨ ਤੋਂ ਉਮੀਦਵਾਰ 33 ਵੋਟਾਂ ਨਾਲ ਜਿੱਤ ਚੁੱਕਾ ਹੈ ਪਰੰਤੂ ਉਸ ਦਾ ਨਤੀਜਾ ਨਹੀਂ ਘੋਸ਼ਿਤ ਕੀਤਾ ਗਿਆ ਤੇ ਦੁਬਾਰਾ ਗਿਣਤੀ ਕਰਕੇ ਇਹ ਜ਼ਰੂਰ ਹੇਰਾ ਫੇਰੀ ਕਰਨਗੇ | ਇਸ ਦੌਰਾਨ ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਭਰੋਸਾ ਦਿੱਤਾ ਕਿ ਗਿਣਤੀ ਦੁਬਾਰਾ ਕੀਤੀ ਜਾਵੇਗੀ |