27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਯਿਸੂ ਮਸੀਹ ਦੇ ਜਨਮ ਦਿਹਾੜੇ ਸੰਬੰਧੀ ਸੀ.ਐਨ.ਏ. ਚਰਚ ਤੋਂ ਕੱਢੀ ਵਿਸ਼ਾਲ ਸ਼ੋਭਾ ਯਾਤਰਾ

Ad Position 21
No active advertisement
ਅਜੀਤ ਡੈਸਕ 18-12-2025
ਕਪੂਰਥਲਾ, 17 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪਾਸਟਰ ਐਸੋਸੀਏਸ਼ਨ ਵੈੱਲਫੇਅਰ ਸੁਸਾਇਟੀ ਕਪੂਰਥਲਾ ਵਲੋਂ ਪ੍ਰਧਾਨ ਪਾਸਟਰ ਸੁਰੇਸ਼ ਕੁਮਾਰ ਸਾਬੂਵਾਲ ਤੇ ਚੇਅਰਮੈਨ ਪਾਸਟਰ ਕੇ. ਮੈਥਿਊ ਦੀ ਅਗਵਾਈ ਵਿਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ.ਐਨ.ਏ. ਚਰਚ ਡੀ.ਸੀ. ਚੌਕ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਬੱਸ ਸਟੈਂਡ, ਸਤਨਰਾਇਣ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਂਕ, ਸਦਰ ਬਾਜ਼ਾਰ, ਜਲੋਖਾਨਾ ਚੌਕ ਤੋਂ ਹੁੰਦੀ ਹੋਈ ਸ਼ਾਲੀਮਾਰ ਬਾਗ ਵਿਚ ਸਮਾਪਤ ਹੋਈ | ਸੰਗਤਾਂ ਨੇ ਵੱਖ-ਵੱਖ ਥਾਵਾਂ 'ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ | ਸ਼ੋਭਾ ਯਾਤਰਾ 'ਚ ਪ੍ਰਭੂ ਯਿਸੂ ਮਸੀਹ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਸ਼ਾਮਿਲ ਸਨ | ਸ਼ਾਲੀਮਾਰ ਬਾਗ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਾਸਟਰ ਸਾਹਿਬਾਨ ਨੇ ਪ੍ਰਭੂ ਯਿਸੂ ਮਸੀਹ ਦੇ ਪ੍ਰਵਚਨਾਂ ਦਾ ਗੁਣਗਾਨ ਕੀਤਾ | ਇਸ ਮੌਕੇ ਬੋਲਦਿਆਂ ਚੇਅਰਮੈਨ ਪਾਸਟਰ ਕੇ. ਮੈਥਿਊ ਨੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਆਪਣਾ ਜੀਵਨ ਮਨੁੱਖਤਾ ਦੀ ਪਲਾਈ ਲਈ ਕੁਰਬਾਨ ਕੀਤਾ ਤੇ ਅੱਜ ਸਾਨੂੰ ਉਨ੍ਹਾਂ ਵਲੋਂ ਦਿਖਾਏ ਗਏ ਮਾਰਗ 'ਤੇ ਚੱਲ ਕੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ | ਸ਼ੋਭਾ ਯਾਤਰਾ ਵਿਚ ਮਸੀਹ ਏਕਤਾ ਫ਼ਰੰਟ ਦੇ ਮੁਖੀ ਪਾਸਟਰ ਰਣਜੀਤ ਡੋਗਰਾਂਵਾਲਾ, ਪਾਸਟਰ ਜਸਵੰਤ ਸੋਨੂੰ, ਪਾਸਟਰ ਰਜਿੰਦਰ, ਪਾਸਟਰ ਮਨਦੀਪ, ਪਾਸਟਰ ਮਨੀ ਕਲਿਆਣ, ਪਾਸਟਰ ਸੁਖਦੇਵ, ਪਾਸਟਰ ਜਸਵੀਰ ਕੁੱਦੋਵਾਲ, ਪਾਸਟਰ ਸਲੀਮ, ਪਾਸਟਰ ਕੁਲਦੀਪ, ਪਾਸਟਰ ਡੈਨੀਅਲ, ਰਾਕੇਸ਼ ਮੱਟੂ, ਪਾਸਟਰ ਸੁਨੀਤਾ, ਪਾਸਟਰ ਗੋਇਲ ਹਮੀਰਾ, ਪਾਸਟਰ ਸੁਖਚੈਨ ਰਾਮਗੜ੍ਹ, ਪਾਸਟਰ ਅਮਰਜੀਤ ਖੈੜਾ, ਪਾਸਟਰ ਸੁਰਿੰਦਰ ਪਾਉਲ, ਪਾਸਟਰ ਸੈਮੁਅਲ ਕੁਲਾਰਾਂ, ਪਾਸਟਰ ਰੈਵਰਿਨ ਰਾਜੂ, ਪਾਸਟਰ ਸੈਮੂਅਲ, ਸੈਮਸਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇਅ ਅਥਾਰਿਟੀ ਦੀ ਐਸ.ਪੀ.ਐਸ. ਕੰਸਟਰੱਕਸ਼ਨ ਕੰਪਨੀ ਨੇ 50 ਲੋੜਵੰਦ ਸਕੂਲੀ ਬੱਚਿਆਂ ਨੂੰ ਸਾਈਕਲ ਵੰਡੇ ਅਗਲੀ ਖ਼ਬਰ ਲੋਕ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਲਈ ਤਿਆਰ: ਵਿਧਾਇਕ ਰਾਣਾ
Ad Position 24