ਸੁਲਤਾਨਪੁਰ ਲੋਧੀ, 17 ਦਸੰਬਰ (ਨਰੇਸ਼ ਹੈਪੀ)-ਸ਼ਾਹ ਸੁਲਤਾਨ ਕਿ੍ਕਟ ਕਲੱਬ ਤੇ ਸਮਾਜ ਸੇਵੀ ਸੰਸਥਾ ਦੇ ਵਿਸ਼ੇਸ਼ ਉਪਰਾਲੇ ਸਦਕਾ ਅਕਾਲ ਇੰਟਰਨੈਸ਼ਨਲ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਨੈਸ਼ਨਲ ਹਾਈਵੇਅ ਅਥਾਰਿਟੀ ਦੀ ਐਸ. ਪੀ. ਐਸ. ਕੰਸਟਰੱਕਸ਼ਨ ਕੰਪਨੀ ਵਲੋਂ 50 ਲੋੜਵੰਦ ਬੱਚਿਆਂ ਨੂੰ ਸਾਈਕਲ ਵੰਡਣ ਦੀ ਰਸਮ ਐਸ.ਡੀ.ਐਮ. ਸੁਲਤਾਨਪੁਰ ਲੋਧੀ ਵਲੋਂ ਨਿਭਾਈ ਗਈ | ਕੰਪਨੀ ਦੇ ਮੈਨੇਜਰ ਓਾਕਾਰ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਵਲੋਂ ਇਹ ਸਮਾਜ ਸੇਵਾ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਕਾਰਜ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਵਲੋਂ ਦਿੱਲੀ-ਕੱਟੜਾ-ਅੰਮਿ੍ਤਸਰ ਐਕਸਪੈੱ੍ਰਸ ਵੇਅ ਬਣਾਇਆ ਜਾ ਰਿਹਾ ਹੈ ਜੋ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਪਹਿਲਾਂ ਵੀ ਸਾਡੀ ਕੰਪਨੀ ਵਲੋਂ ਕੀਤੇ ਜਾਂਦੇ ਹਨ ਜਿੱਥੇ ਉਸ ਖੇਤਰ ਦੀ ਜ਼ਰੂਰਤ ਹੋਵੇ | ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ 100 ਸਾਈਕਲ ਵੰਡੇ ਜਾ ਰਹੇ ਹਨ ਜਿਨ੍ਹਾਂ ਵਿਚੋਂ 50 ਸਾਈਕਲ ਜ਼ਿਲ੍ਹਾ ਕਪੂਰਥਲਾ ਤੇ 50 ਸਾਈਕਲ ਜ਼ਿਲ੍ਹਾ ਤਰਨ ਤਾਰਨ ਵਿਚ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਸੀ ਐਮ ਆਰ ਵਿਚ ਇੱਕ ਪ੍ਰਾਜੈਕਟ ਹੁੰਦਾ ਹੈ ਜੋ ਅਸੀਂ ਆਪਣੀ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੁੰਦਾ ਹੈ | ਇਸ ਮੌਕੇ ਕੰਪਨੀ ਦੇ ਜਤਿੰਦਰ ਠਾਕਰ ਨੇ ਸ਼ਾਹ ਸੁਲਤਾਨ ਕਿ੍ਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ | ਸ਼ਾਹ ਸੁਲਤਾਨ ਕਿ੍ਕਟ ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਚੇਅਰਮੈਨ ਸੁਖਦੇਵ ਸਿੰਘ ਜੱਜ ਨੇ ਆਪਣੇ ਸੰਬੋਧਨ ਵਿਚ ਐਸ ਪੀ ਐਸ ਕੰਸਟਰੱਕਸ਼ਨ ਕੰਪਨੀ ਵੱਲੋਂ ਸਕੂਲਾਂ ਦੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਸਾਈਕਲ ਵੰਡਣ ਤੇ ਬਹੁਤ ਵੱਡਾ ਸਮਾਜ ਸੇਵਾ ਪ੍ਰਤੀ ਫ਼ਰਜ਼ ਨਿਭਾਇਆ ਹੈ ਜਿਸ ਨਾਲ ਹੁਣ ਇਹ ਬੱਚੇ ਦੂਰ ਦੁਰਾਡੇ ਪਿੰਡਾਂ ਤੋਂ ਖ਼ੁਦ ਸ਼ਹਿਰ 'ਚ ਸਕੂਲ ਪੜ੍ਹਨ ਲਈ ਸਾਈਕਲ 'ਤੇ ਆਸਾਨੀ ਨਾਲ ਆ ਜਾ ਸਕਣਗੇ | ਇਸ ਮੌਕੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਚੇਅਰਮੈਨ ਸੁਖਦੇਵ ਸਿੰਘ ਜੱਜ, ਪੈੱ੍ਰਸ ਸਕੱਤਰ ਨਰੇਸ਼ ਕੋਹਲੀ, ਓਾਕਾਰ ਸਿੰਘ ਮੈਨੇਜਰ ਐਸ ਪੀ ਐਸ ਕੰਪਨੀ, ਜਤਿੰਦਰ ਠਾਕੁਰ, ਰੋਹਿਤ ਕੁਮਾਰ, ਦਵਿੰਦਰ ਰਾਣਾ, ਪ੍ਰੋਜੈਕਟ ਡਾਇਰੈਕਟਰ ਰਣਜੀਤ ਸਿੰਘ ਸੈਣੀ, ਯਸ਼ ਥਿੰਦ, ਅਜੇ ਅਸਲਾ, ਦਲਜੀਤ ਸਿੰਘ, ਕਰਨਵੀਰ ਚੌਹਾਨ, ਵਿਪਲ ਚੌਹਾਨ ਆਦਿ ਹਾਜ਼ਰ ਸਨ |