27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਜਾਗਰੂਕਤਾ ਰੈਲੀ ਕੱਢੀ

Ad Position 21
No active advertisement
ਅਜੀਤ ਡੈਸਕ 18-12-2025
ਫਗਵਾੜਾ, 17 ਦਸੰਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਵੱਛਤਾ ਤੇ ਪਲਾਸਟਿਕ ਪ੍ਰਦੂਸ਼ਣ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਵੱਛਤਾ ਰੈਲੀ ਕੱਢੀ ਗਈ | ਰੈਲੀ 'ਚ ਸਕੂਲ ਆਫ਼ ਐਮੀਨੈਂਸ, ਐਸ.ਡੀ. ਪੁੱਤਰੀ ਪਾਠਸ਼ਾਲਾ ਸਕੂਲ ਤੇ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਰੈਲੀ ਦੀ ਸ਼ੁਰੂਆਤ ਸਕੂਲ ਆਫ਼ ਐਮੀਨੈਂਸ ਤੋਂ ਹੋਈ ਤੇ ਇਹ ਬਾਂਸਾ ਵਾਲਾ ਬਾਜ਼ਾਰ, ਲੋਹਾ ਮੰਡੀ, ਗਊਸ਼ਾਲਾ ਬਾਜ਼ਾਰ, ਗਾਂਧੀ ਚੌਕ ਸਮੇਤ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਇਲਾਕਿਆਂ 'ਚੋਂ ਗੁਜ਼ਰਦੀ ਹੋਈ ਮੁੜ ਸਕੂਲ ਆਫ਼ ਐਮੀਨੈਂਸ 'ਚ ਸਮਾਪਤ ਹੋਈ | ਰੈਲੀ ਦੌਰਾਨ ਵਿਦਿਆਰਥੀਆਂ ਵਲੋਂ 'ਪਲਾਸਟਿਕ ਹਟਾਓ, ਪਰਿਆਵਰਨ ਬਚਾਓ' ਤੇ 'ਸਫ਼ਾਈ ਅਪਣਾਓ, ਬਿਮਾਰੀਆਂ ਦੂਰ ਭਜਾਓ' ਨਾਅਰੇ ਲਗਾਏ ਗਏ, ਜਿਸ ਰਾਹੀਂ ਸ਼ਹਿਰ ਦੇ ਨਿਵਾਸੀਆਂ ਨੂੰ ਸਿੰਗਲ-ਯੂਜ਼ ਪਲਾਸਟਿਕ ਨੂੰ ਤਿਆਗਣ ਤੇ ਸਾਫ਼-ਸੁਥਰੇ ਤੇ ਸਿਹਤਮੰਦ ਜੀਵਨ ਲਈ ਟਿਕਾਊ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ |ਨਾਅਰਿਆਂ ਦੇ ਨਾਲ-ਨਾਲ ਰੈਲੀ ਦੇ ਦੌਰਾਨ ਵੱਖ ਵੱਖ ਥਾਵਾਂ 'ਤੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ | ਇਨ੍ਹਾਂ ਨਾਟਕਾਂ ਰਾਹੀਂ ਪਲਾਸਟਿਕ ਪ੍ਰਦੂਸ਼ਣ ਦੇ ਨੁਕਸਾਨਾਂ ਨੂੰ ਦਰਸਾਇਆ ਗਿਆ | ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ, ਪਿ੍ੰਸੀਪਲ ਰਣਜੀਤ ਸਿੰਘ ਗੋਗਨਾ, ਮੋਨਿਕਾ ਸ਼ਰਮਾ, ਅੰਜੂ ਬਾਲਾ, ਸਿਮਰਨਜੀਤ, ਕਿ੍ਸ਼ਨ ਕੁਮਾਰ, ਮੋਹਨ ਲਾਲ, ਪੂਜਾ (ਆਈ.ਈ.ਸੀ. ਐਕਸਪਰਟ), ਸੁਨੀਤਾ ਸ਼ਰਮਾ (ਸੀ.ਐਫ.), ਆਸ਼ਾ ਰਾਣੀ (ਸੀ.ਐਫ.) ਆਦਿ ਵੱਲੋਂ ਸਰਗਰਮ ਸਹਿਯੋਗ ਦਿੱਤਾ ਗਿਆ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਫਗਵਾੜਾ ਨੂੰ ਸਾਫ਼, ਹਰਾ-ਭਰਾ ਤੇ ਪਲਾਸਟਿਕ-ਮੁਕਤ ਸ਼ਹਿਰ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਦਿਵਸ 'ਤੇ 75 ਤੋਂ 80 ਸਾਲ ਦੀ ਉਮਰ ਪੂਰੀ ਕਰ ਚੁੱਕੇ 11 ਪੈਨਸ਼ਨਰਾਂ ਦਾ ਸਨਮਾਨ ਅਗਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ
Ad Position 24