ਹੁਸੈਨਪੁਰ, 18 ਦਸੰਬਰ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਵਿਖੇ ਸੇਵਾ ਮੁਕਤ ਕਰਮਚਾਰੀਆਂ ਲਈ ਪੈਨਸ਼ਨ ਅਦਾਲਤ ਲਗਾਈ ਗਈ, ਜਿਸ ਵਿਚ ਪ੍ਰਸ਼ਾਸਨ ਵਲੋਂ ਕਿਰਪਾਲ ਸਿੰਘ ਐਸ. ਪੀ. ਓ, ਰਾਮਫਲ ਏ. ਪੀ. ਓ., ਸੁਮਨ ਬਾਲਾ ਚੀਫ਼ ਆਫ਼ਿਸ ਸੁਪਰਡੈਂਟ ਅਤੇ ਸੰਤੋਸ਼ ਕੁਮਾਰ ਨਿਰਾਲਾ ਚੀਫ਼ ਆਫ਼ਿਸ ਸੁਪਰਡੈਂਟ ਨੇ ਰੇਲ ਕੋਚ ਫ਼ੈਕਟਰੀ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਲੋੜੀਂਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ | ਇਸ ਦੌਰਾਨ ਸੇਵਾ ਮੁਕਤ ਕਰਮਚਾਰੀ ਯੂਨੀਅਨ ਆਰ. ਸੀ. ਐਫ਼. ਦੇ ਪ੍ਰਧਾਨ ਚਮਨ ਲਾਲ, ਸੈਕਟਰੀ ਨਿਰੰਜਨ ਸਿੰਘ, ਕਾਰਜਕਾਰੀ ਪ੍ਰਧਾਨ ਕੰਵਲਨੈਨ ਅਤੇ ਜ਼ੋਨਲ ਸੈਕਟਰੀ ਰਜਿੰਦਰ ਸਿੰਘ ਨੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਲੋੜੀਂਦੀਆਂ ਸ਼ਿਕਾਇਤਾਂ ਤੇ ਮੰਗਾਂ ਉਕਤ ਅਧਿਕਾਰੀਆਂ ਸਾਹਮਣੇ ਪੇਸ਼ ਕੀਤੀਆਂ | ਜਿਨ੍ਹਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੂਰੀ ਉਤਸੁਕਤਾ ਨਾਲ ਸੁਣਦਿਆਂ ਹੋਇਆਂ ਇਨ੍ਹਾਂ ਸ਼ਿਕਾਇਤਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਭਵਿੱਖ ਵਿਚ ਇਹੋ ਜਿਹੀਆਂ ਸ਼ਿਕਾਇਤਾਂ ਨਾ ਆਉਣ ਦਾ ਵਾਅਦਾ ਵੀ ਕੀਤਾ | ਇਸੇ ਦੌਰਾਨ ਪੈਨਸ਼ਨ ਅਦਾਲਤ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਚਮਨ ਲਾਲ, ਸੈਕਟਰੀ ਨਿਰੰਜਨ ਸਿੰਘ, ਕਾਰਜਕਾਰੀ ਪ੍ਰਧਾਨ ਕੰਵਲਨੈਨ ਅਤੇ ਜਨਰਲ ਸੈਕਟਰੀ ਰਜਿੰਦਰ ਸਿੰਘ ਨੇ ਉਕਤ ਅਧਿਕਾਰੀਆਂ ਕੋਲੋਂ ਮੰਗ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀ ਲਗਾਈਆਂ ਜਾ ਰਹੀਆਂ ਪੈਨਸ਼ਨ ਅਦਾਲਤਾਂ ਵਿਚ ਬੈਂਕ ਅਧਿਕਾਰੀਆਂ ਦੇ ਨਾਲ-ਨਾਲ ਅਕਾਊਾਟੈਂਟ ਅਧਿਕਾਰੀ ਵੀ ਸ਼ਾਮਿਲ ਕੀਤੇ ਜਾਣ ਤਾਂ ਜੋ ਇਨ੍ਹਾਂ ਨਾਲ ਸਬੰਧਿਤ ਸ਼ਿਕਾਇਤਾਂ ਨੂੰ ਵੱਧ ਤੋਂ ਵੱਧ ਮੌਕੇ ਤੇ ਹੀ ਨਿਪਟਾਇਆ ਜਾ ਸਕੇ | ਅੰਤ ਵਿਚ ਉਨ੍ਹਾਂ ਆਰ. ਸੀ. ਐਫ਼. ਪ੍ਰਸ਼ਾਸਨ ਵਲੋਂ ਪੈਨਸ਼ਨ ਅਦਾਲਤ ਲਗਾ ਕੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ 'ਤੇ ਧੰਨਵਾਦ ਕੀਤਾ |