21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਪ੍ਰੀਸ਼ਦ ਦੇ ਫਗਵਾੜਾ ਪੂਰਬੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਵੀਨਾ ਰਾਣੀ ਨੇ 598 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ

Ad Position 21
No active advertisement
ਅਜੀਤ ਡੈਸਕ 19-12-2025
ਫਗਵਾੜਾ, 18 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਜ਼ਿਲ੍ਹਾ ਪ੍ਰੀਸ਼ਦ ਲਈ ਫਗਵਾੜਾ ਪੂਰਬੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਵੀਨਾ ਰਾਣੀ ਰਾਵਲਪਿੰਡੀ ਨੇ 598 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਇਸ ਜ਼ੋਨ ਤੋ 5 ਉਮੀਦਵਾਰ ਚੋਣ ਮੈਦਾਨ ਵਿਚ ਸਨ ਜਿਸ ਵਿਚ ਫਗਵਾੜਾ ਹਲਕੇ ਦੇ 49 ਪਿੰਡ ਸਨ | ਇਸ ਪੂਰਬੀ ਜ਼ੋਨ ਦੀਆਂ 48442 ਵੋਟਾਂ ਵਿਚੋਂ 22352 ਵੋਟਾਂ ਪੋਲ ਹੋਈਆਂ ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵੀਨਾ ਰਾਣੀ ਰਾਵਲਪਿੰਡੀ ਨੂੰ 7184 ਵੋਟਾਂ, ਆਪ ਦੇ ਉਮੀਦਵਾਰ ਕੁਲਦੀਪ ਕੌਰ ਨੂੰ 6586 ਵੋਟਾਂ, ਕਾਂਗਰਸ ਦੇ ਉਮੀਦਵਾਰ ਦਲਜੀਤ ਕੌਰ 5889 ਵੋਟਾਂ, ਭਾਜਪਾ ਦੇ ਉਮੀਦਵਾਰ ਹੇਮਲਤਾ ਸ਼ਰਮਾ ਨੂੰ 1834 ਵੋਟਾਂ, ਆਜ਼ਾਦ ਸੁਖਜੀਤ ਕੌਰ ਨੂੰ 136 ਵੋਟਾਂ ਪਈਆਂ ਜਦਕਿ ਇਸ ਜ਼ੋਨ ਦੀਆਂ 636 ਵੋਟਾਂ ਰਿਜੈਕਟ ਹੋਈਆਂ ਅਤੇ 89 ਵੋਟਾਂ ਨੋਟਾ ਵਿਚ ਪਈਆਂ | ਫਗਵਾੜਾ ਪੂਰਬੀ ਜ਼ੋਨ ਵਿਚ ਪਾਂਸ਼ਟਾ, ਮਾਇਓਪੱਟੀ, ਨਰੂੜ, ਰਾਵਲਪਿੰਡੀ, ਸਾਹਨੀ, ਨਸੀਰਾਬਾਦ, ਪ੍ਰੇ੍ਰਮਪੁਰ, ਰਣਧੀਰਗੜ੍ਹ, ਬੀੜ ਢੰਡੋਲੀ, ਡਾ: ਅੰਬੇਦਕਰ ਨਗਰ, ਰਾਮਪੁਰ ਖਲਿਆਣ, ਰਿਹਾਣਾ ਜੱਟਾ, ਬਘਾਣਾ, ਟਾਂਡਾ ਬਘਾਣਾ, ਮੀਰਾਪੁਰ, ਗੁਜਰਾਤਾ, ਖਾਟੀ, ਖੁਰਮਪੁਰ, ਵਾਹਦ, ਚਾਇੜ੍ਹ, ਬ੍ਰਹਮਪੁਰ, ਮਾਣਕ, ਮਲਕਪੁਰ, ਸੰਗਤਪੁਰ, ਲੱਖਪੁਰ, ਬੇਗਮਪੁਰ, ਢੰਡੋਲੀ, ਢੱਡੇ, ਚੱਕ ਪ੍ਰੇਮਾ, ਗੁਲਾਬਗੜ੍ਹ, ਅਕਾਲਗੜ੍ਹ, ਦੇਵਾ ਸਿੰਘ ਬਾਲਾ, ਡੁਮੇਲੀ, ਭਬਿਆਣਾ, ਹਰਬੰਸਪੁਰ, ਜਗਪਾਲਪੁਰ, ਰਾਮਪੁਰ ਸੁਨੜਾ, ਬਬੇਲੀ, ਦੁੱਗ, ਸੀਕਰੀ, ਢੱਕ ਜਗਪਾਲਪੁਰ, ਰਾਣੀ ਕੰਬੋਆ, ਰਾਣੀਪੁਰ ਰਾਜਪੂਤਾ, ਬੋਹਾਨੀ, ਚਹੇੜੂ, ਭਾਖੜੀਆਣਾ, ਮਾਧੋਪੁਰ, ਸਪਰੋੜ, ਨੰਗਲ ਮੱਝਾ ਆਦਿ ਪਿੰਡ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਪੁਤਲਾ ਫੂਕ ਪ੍ਰਦਰਸ਼ਨ ਅਗਲੀ ਖ਼ਬਰ ਰੇਲ ਕੋਚ ਫ਼ੈਕਟਰੀ ਵਿਖੇ ਪੈਨਸ਼ਨ ਅਦਾਲਤ ਲਗਾਈ
Ad Position 24