ਫਗਵਾੜਾ, 18 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਜ਼ਿਲ੍ਹਾ ਪ੍ਰੀਸ਼ਦ ਲਈ ਫਗਵਾੜਾ ਪੱਛਮੀ ਜ਼ੋਨ ਤੋਂ 'ਆਪ' ਦੇ ਕੁਲਦੀਪ ਕੁਮਾਰ ਖੇੜਾ 90 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਦੀ ਹਰ ਬੂਥ 'ਤੇ ਕਾਂਗਰਸੀ ਉਮੀਦਵਾਰ ਜਤਿੰਦਰ ਕੁਮਾਰ ਨਿੱਕਾ ਨਾਲ ਟੱਕਰ ਰਹੀ ਇਸ ਜ਼ੋਨ 'ਚ ਫਗਵਾੜਾ ਹਲਕੇ ਦੇ 42 ਪਿੰਡ ਸਨ ਅਤੇ ਪੰਜ ਉਮੀਦਵਾਰ ਚੋਣ ਮੈਦਾਨ 'ਚ ਸਨ | ਇਸ ਜ਼ੋਨ ਦੀਆਂ 44090 ਵੋਟਾਂ 'ਚੋਂ 20722 ਵੋਟਾਂ ਪੋਲ ਹੋਈਆਂ | ਜਿਸ ਵਿਚ 'ਆਪ' ਦੇ ਉਮੀਦਵਾਰ ਕੁਲਦੀਪ ਕੁਮਾਰ ਕਿਰਨ ਖੇੜਾ 5660 ਵੋਟਾਂ, ਕਾਂਗਰਸ ਦੇ ਉਮੀਦਵਾਰ ਜਤਿੰਦਰ ਕੁਮਾਰ ਨਿੱਕਾ ਭਾਣੋਕੀ 5570 ਵੋਟਾਂ, ਬੀ. ਐਸ. ਪੀ. ਦੇ ਹਰਭਜਨ ਖਲਵਾੜਾ 4054 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਦੇ ਜਥੇਦਾਰ ਸਰੂਪ ਸਿੰਘ ਖਲਵਾੜਾ ਨੂੰ 2692 ਵੋਟਾਂ ਅਤੇ ਭਾਜਪਾ ਦੇ ਉਮੀਦਵਾਰ ਬਿੰਦਰ ਕੁਮਾਰ ਰੋਸ਼ੀ ਹਰਦਾਸਪੁਰ ਨੂੰ 1991 ਵੋਟਾਂ ਪਈਆਂ | ਜਦਕਿ ਇਸ ਜ਼ੋਨ ਦੀਆਂ 659 ਵੋਟਾਂ ਰਿਜੈਕਟ ਹੋਈਆਂ ਅਤੇ 96 ਵੋਟਾਂ ਨੋਟਾ ਵਿਚ ਪਈਆਂ | ਫਗਵਾੜਾ ਪੱਛਮੀ 'ਚ ਪਿੰਡ ਭੁੱਲਾਰਾਈ, ਅਮਰੀਕ ਨਗਰੀ, ਬੀੜ ਪੁਆਦ, ਖਜੂਰਲਾ, ਨਾਨਕ ਨਗਰੀ, ਮਹੇੜੂ, ਅਠੌਲੀ, ਮਾਨ, ਸੁਨੜਾ ਰਾਜਪੂਤਾ, ਕ੍ਰਿਪਾਲਪੁਰ, ਨਵੀ ਆਬਾਦੀ ਨਾਰੰਗਸ਼ਾਹਪੁਰ, ਮਸਤ ਨਗਰ, ਨਾਰੰਗਸ਼ਾਹਪੁਰ, ਕਾਸ਼ੀਨਗਰ, ਪੰਡੋਰੀ, ਬਲਾਲੋ, ਫ਼ਤਿਹਗੜ੍ਹ, ਬਿਸ਼ਨਪੁਰ, ਵਜੀਦੋਵਾਲ, ਖਲਵਾੜਾ, ਖਲਵਾੜਾ ਕਾਲੋਨੀ, ਜਗਤਪੁਰ ਜੱਟਾ, ਨਿਹਾਲਗੜ੍ਹ, ਉੱਚਾ ਪਿੰਡ, ਦਰਵੇਸ਼ ਪਿੰਡ, ਖੇੜਾ, ਮੌਲੀ, ਜਮਾਲਪੁਰ, ਪੰਡਵਾ, ਨੰਗਲ, ਭਾਣੋਕੀ, ਠੱਕਰਕੀ, ਗੰਢਵਾ, ਹਰਦਾਸਪੁਰ, ਨਾਰੰਗਪੁਰ, ਮੇਹਟਾ, ਚੱਕ ਹਕੀਮ, ਖੰਗੂੜਾ, ਕਿਸ਼ਨਪੁਰ, ਬਰਨਾ, ਪਲਾਹੀ ਆਦਿ ਪਿੰਡ ਸ਼ਾਮਿਲ ਹਨ |