ਫਗਵਾੜਾ, 18 ਦਸੰਬਰ (ਹਰਜੋਤ ਸਿੰਘ ਚਾਨਾ)-ਇਥੋਂ ਦੀ ਗੋਲਡਨ ਸੰਧਰ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਗੰਨੇ ਦਾ ਝਾੜ ਘੱਟ ਹੋਣ ਕਰਕੇ ਕਿਸਾਨਾਂ ਨੂੰ ਕੋਈ ਜੁਰਮਾਨਾ ਨਹੀਂ ਕੱਟਿਆ ਜਾਵੇਗਾ | ਇਹ ਐਲਾਨ ਸ਼ੂਗਰ ਮਿੱਲ ਦੀ ਕਿਸਾਨਾਂ ਤੇ ਪ੍ਰਬੰਧਕਾ ਦੀ ਹੋਈ ਮੀਟਿੰਗ 'ਚ ਕੀਤਾ ਗਿਆ ਹੈ | ਮਿੱਲ ਦੇ ਮੁੱਖ ਪ੍ਰਬੰਧਕ ਅਮਰੀਕ ਸਿੰਘ ਬੁੱਟਰ ਨੇ ਕਿਹਾ ਕਿ ਜਿਹੜੇ ਕਿਸਾਨ ਮਿੱਲ ਨੂੰ ਗੰਨਾ ਸਪਲਾਈ ਕਰ ਚੁੱਕੇ ਹਨ ਉਨ੍ਹਾਂ ਤੋਂ ਜੁਰਮਾਨਾ ਨਹੀਂ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅਦਾਇਗੀ ਵੀ 15-20 ਦਿਨਾਂ 'ਚ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਦੇ ਕੇਨ ਕਮਿਸ਼ਨ ਨੇ ਵੀ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਦੀ ਸਬਸਿਡੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ | ਕਿਸਾਨਾਂ ਨੇ ਭਰੋਸਾ ਦਿੱਤਾ ਕਿ ਵੱਧ ਤੋਂ ਵੱਧ ਸਪਲਾਈ ਮਿੱਲ ਨੂੰ ਦਿੱਤੀ ਜਾਵੇਗੀ | ਇਸ ਮੌਕੇ ਹਾਰਵੇਸਟਰ ਮਸ਼ੀਨ ਨਾਲ ਕਟਾਈ ਕਰਨ ਤੇ ਗੰਨਾ ਨਾ ਹੀ ਬੀਜਨ ਤੇ ਵੀ ਵਿਚਾਰਾ ਕੀਤੀਆਂ ਗਈਆਂ | ਇਸ ਮੌਕੇ ਜੀ.ਐਮ.ਕੇਨ ਬੀ.ਪੀ. ਵਰਮਾ, ਹਰਵਿੰਦਰ ਸਿੰਘ ਸਾਹਨੀ, ਪਰਮਜੀਤ ਸਿੰਘ ਭਬਿਆਣਾ, ਮੇਜਰ ਸਿੰਘ ਸਾਹਨੀ, ਰਮਨਦੀਪ ਸਿੰਘ, ਹਰਜੀਤ ਸਿੰਘ ਡੁਮੇਲੀ, ਬਲਵਿੰਦਰ ਸਿੰਘ ਡੁਮੇਲੀ, ਜਤਿੰਦਰ ਸਿੰਘ ਡੁਮੇਲੀ, ਰਮਨਦੀਪ ਸਿੰਘ ਡੁਮੇਲੀ, ਜਗਦੀਸ਼ ਸਿੰਘ ਭੱਟੀ ਟੋਡਰਪੁਰ, ਸ਼ਾਹ ਜੀ ਘੁੰਮਣ, ਸੁਖਵਿੰਦਰ ਸਿੰਘ ਚਚਰਾੜੀ, ਰਣਜੀਤ ਸਿੰਘ ਚਚਰਾੜੀ, ਗੁਰਮੀਤ ਸਿੰਘ, ਭੁਪਿੰਦਰ ਸਿੰਘ ਵਿਰਕ, ਸਤਿੰਦਰ ਸਿੰਘ ਵਿਰਕ, ਹਰਨੇਕ ਸਿੰਘ ਰਾਮਪੂਰ ਸੁੰਨੜਾ, ਦਵਿੰਦਰ ਸਿੰਘ ਧਨੀ ਪਿੰਡ, ਰਵਿੰਦਰ ਸਿੰਘ ਨੰਗਲ, ਮਨਜਿੰਦਰ ਸਿੰਘ ਜਗਤਪੁਰ ਜੱਟਾਂ, ਹੈਪੀ ਢਿੱਲੋਂ ਤਨੂਲੀ, ਮਨਜੀਤ ਸਿੰਘ ਲੱਲੀਆ ਤੋਂ ਇਲਾਵਾ ਕਈ ਕਿਸਾਨ ਸ਼ਾਮਿਲ ਸਨ |