15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੰਘਣੀ ਧੁੰਦ ਕਾਰਨ ਸੜਕ ਹਾਦਸੇ 'ਚ ਔਰਤ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 20-12-2025
ਕਪੂਰਥਲਾ, 19 ਦਸੰਬਰ (ਅਮਨਜੋਤ ਸਿੰਘ ਵਾਲੀਆ)-ਸੰਘਣੀ ਧੁੰਦ ਹੋਣ ਕਾਰਨ ਸ਼ਿਵ ਮੰਦਿਰ ਚੌਂਕ ਨੇੜੇ ਕੰਮ 'ਤੇ ਜਾ ਰਹੀ ਇਕ ਔਰਤ ਦੀ ਐਕਟਿਵਾ ਟੋਏ 'ਚ ਪੈਣ ਕਾਰਨ ਔਰਤ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ | ਜਿਸ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜ਼ੇਰੇ ਇਲਾਜ ਰੋਮਾ ਪਤਨੀ ਬਲਵਿੰਦਰ ਸਿੰਘ ਵਾਸੀ ਮਹਿਤਾਬਗੜ੍ਹ ਨੇ ਦੱਸਿਆ ਕਿ ਅੱਜ ਸਵੇਰੇ ਉਹ ਜਦੋਂ ਐਕਟਿਵਾ 'ਤੇ ਆਪਣੇ ਕੰਮ 'ਤੇ ਜਾ ਰਹੀ ਸੀ ਤਾਂ ਸ਼ਿਵ ਮੰਦਰ ਚੌਕ ਨੇੜੇ ਧੁੰਦ ਸੰਘਣੀ ਹੋਣ ਕਾਰਨ ਉਸ ਦੀ ਐਕਟਿਵਾ ਦਾ ਇਕ ਟਾਇਰ ਛੋਟੇ ਟੋਏ ਵਿਚ ਪੈ ਗਿਆ ਜਿਸ ਕਾਰਨ ਉਸਦੀ ਐਕਟਿਵਾ ਅਚਾਨਕ ਡਿੱਗ ਪਈ ਜਿਸ ਕਾਰਨ ਉਸਦੀ ਬਾਂਹ ਟੁੱਟ ਗਈ | ਜਿਸਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਚ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਦੀ ਜੋਤ ਨਡਾਲਾ ਵਿਖੇ ਅੱਜ ਲਿਆਂਦੀ ਜਾਵੇਗੀ ਅਗਲੀ ਖ਼ਬਰ ਕਾਰਜਕਾਰੀ ਇੰਜੀਨੀਅਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਰੋਸ ਵਜੋਂ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਧਰਨਾ...
Ad Position 24