15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕਾਰਜਕਾਰੀ ਇੰਜੀਨੀਅਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਰੋਸ ਵਜੋਂ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਧਰਨਾ

Ad Position 21
No active advertisement
ਅਜੀਤ ਡੈਸਕ 20-12-2025
ਕਪੂਰਥਲਾ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਕਪੂਰਥਲਾ ਵਲੋਂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਉਸਾਰੀ ਨੰਬਰ-2 ਦੇ ਇਕ ਸਫ਼ਾਈ ਕਰਮਚਾਰੀ ਵਿਰੋਧੀ ਰਵੱਈਏ ਦੇ ਰੋਸ ਵਜੋਂ ਧਰਨਾ ਦੇ ਕੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਜਸਵਿੰਦਰਪਾਲ ਉੱਗੀ ਨੇ ਕਿਹਾ ਕਿ ਰੈਸਟ ਹਾਊਸ ਵਿਚ ਇਕ ਸਫ਼ਾਈ ਸੇਵਕ ਡਿਊਟੀ ਕਰਦਾ ਹੈ, ਜਿਸ ਕਵਾਟਰ ਵਿਚ ਉਕਤ ਸਫ਼ਾਈ ਕਰਮਚਾਰੀ ਰਹਿ ਰਿਹਾ ਹੈ, ਉਸ ਦੀ ਹਾਲਤ ਬਹੁਤ ਹੀ ਖਸਤਾ ਹੈ | ਸਫ਼ਾਈ ਕਰਮਚਾਰੀ ਨੇ ਇਸ ਕਵਾਟਰ ਦੀ ਮੁਰੰਮਤ ਕਰਵਾ ਕੇ ਆਪਣਾ ਸਮਾਨ ਰੱਖ ਕੇ ਆਪਣੀ ਰਿਹਾਇਸ਼ ਕਰ ਲਈ, ਪਰ ਕਾਰਜਕਾਰੀ ਇੰਜੀਨੀਅਰ ਵਲੋਂ ਵਾਰ-ਵਾਰ ਪੱਤਰ ਕੱਢ ਕੇ ਕਰਮਚਾਰੀ ਨੂੰ ਕਵਾਟਰ ਖ਼ਾਲੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਯੂਨੀਅਨ ਵਲੋਂ ਸਬੰਧਿਤ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਦਫ਼ਤਰ ਵਿਚ ਨਹੀਂ ਮਿਲਿਆ | ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਰਜਕਾਰੀ ਇੰਜੀਨੀਅਰ ਸਫ਼ਾਈ ਸੇਵਕ ਵਲੋਂ ਮੁਰੰਮਤ ਕੀਤੇ ਗਏ ਕਵਾਟਰ ਨੂੰ ਖ਼ਾਲੀ ਕਰਨ ਸਬੰਧੀ ਜਾਰੀ ਕੀਤੇ ਗਏ ਆਰਡਰ ਰੱਦ ਨਾ ਹੋਏ ਤਾਂ ਯੂਨੀਅਨ ਉਨ੍ਹਾਂ ਦੇ ਦਫ਼ਤਰ ਮੂਹਰੇ ਪੱਕੇ ਤੌਰ 'ਤੇ ਧਰਨਾ ਲਾਵੇਗੀ, ਜਿਸ ਦੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀ ਤੇ ਲੋਕ ਨਿਰਮਾਣ ਵਿਭਾਗ ਦੀ ਹੋਵੇਗੀ | ਇਸ ਮੌਕੇ ਅਰਜਨ ਸਭਰਵਾਲ, ਹੌਸਲਾ ਪ੍ਰਸ਼ਾਦ, ਦਿਨੇਸ਼ ਕੁਮਾਰ, ਸੁਖਪਾਲ ਸਿੰਘ, ਸਤਪਾਲ ਭੱਟੀ, ਰਣਜੀਤ ਕੁਮਾਰ ਰਾਣਾ, ਅਮਨ ਕੁਮਾਰ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਸੜਕ ਹਾਦਸੇ 'ਚ ਔਰਤ ਜ਼ਖ਼ਮੀ ਅਗਲੀ ਖ਼ਬਰ ਆਰ.ਸੀ.ਐਫ. ਵਲੋਂ ਤਿਆਰ ਕੀਤੇ ਜਾ ਰਹੇ ਉੱਨਤ ਵੰਦੇ ਭਾਰਤ ਟਰੇਨ ਦੇ ਪਹਿਲੇ ਰੇਕ ਦਾ ਜਨਰਲ ਮੈਨੇਜਰ ਵਲੋਂ ਨਿਰੀਖਣ
Ad Position 24