15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਆਰ.ਸੀ.ਐਫ. ਵਲੋਂ ਤਿਆਰ ਕੀਤੇ ਜਾ ਰਹੇ ਉੱਨਤ ਵੰਦੇ ਭਾਰਤ ਟਰੇਨ ਦੇ ਪਹਿਲੇ ਰੇਕ ਦਾ ਜਨਰਲ ਮੈਨੇਜਰ ਵਲੋਂ ਨਿਰੀਖਣ

Ad Position 21
No active advertisement
ਅਜੀਤ ਡੈਸਕ 20-12-2025
ਕਪੂਰਥਲਾ, 19 ਦਸੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਜਨਰਲ ਮੈਨੇਜਰ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ ਆਰ.ਸੀ.ਐਫ. ਵਲੋਂ ਤਿਆਰ ਕੀਤੇ ਜਾ ਰਹੇ ਉੱਨਤ ਵੰਦੇ ਭਾਰਤ ਟਰੇਨ ਦੇ ਪਹਿਲੇ ਰੇਕ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ ਉਨ੍ਹਾਂ ਰੇਲ ਡੱਬੇ ਦੇ ਨਿਰਮਾਣ ਦੇ ਵੱਖ-ਵੱਖ ਪੜਾਅ, ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਉਨ੍ਹਾਂ ਆਰ.ਸੀ.ਐਫ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਰੇਲ ਡੱਬੇ ਦੀ ਗੁਣਵੱਤਾ, ਸੁਰੱਖਿਆ ਤੇ ਸਟੀਕ ਕਾਰਜ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ | ਜਨਰਲ ਮੈਨੇਜਰ ਨੇ ਰੇਲ ਡੱਬੇ ਦੇ ਨਿਰਮਾਣ ਕਾਰਜ 'ਤੇ ਤਸੱਲੀ ਪ੍ਰਗਟ ਕਰਦਿਆਂ ਆਰ.ਸੀ.ਐਫ. ਦੇ ਮਿਹਨਤੀ ਕਰਮਚਾਰੀਆਂ ਦੀ ਸ਼ਲਾਘਾ ਕੀਤੀ | ਇੱਥੇ ਵਰਨਣਯੋਗ ਹੈ ਕਿ ਆਰ.ਸੀ.ਐਫ. ਵਲੋਂ ਉੱਨਤ ਵੰਦੇ ਭਾਰਤ ਦਾ ਪਹਿਲਾ ਰੇਕ ਬਿਹਤਰ ਯਾਤਰੀ ਸਹੂਲਤਾਂ, ਆਧੁਨਿਕ ਸੁਰੱਖਿਆ ਪ੍ਰਣਾਲੀਆਂ, ਆਰਾਮਦਾਇਕ ਯਾਤਰਾ, ਮਜ਼ਬੂਤ (ਕਰੈਸ਼ਵਰਤੀ) ਡਿਜ਼ਾਈਨ ਤੇ ਆਧੁਨਿਕ ਰੂਪ ਰੰਗ ਨਾਲ ਬਣਾਇਆ ਜਾ ਰਿਹਾ ਹੈ ਤੇ ਉੱਨਤ ਵੰਦੇ ਭਾਰਤ ਦਾ ਇਹ ਰੇਕ ਭਾਰਤੀ ਰੇਲਵੇ ਵਿਚ ਵਿਸ਼ਵ ਪੱਧਰੀ ਰੇਲ ਯਾਤਰਾ ਦੇ ਟੀਚੇ ਅਤੇ 'ਮੇਕ ਇਨ ਇੰਡੀਆ' ਪਹਿਲ ਦੇ ਅਨੁਰੂਪ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਕਾਰਜਕਾਰੀ ਇੰਜੀਨੀਅਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਰੋਸ ਵਜੋਂ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਧਰਨਾ... ਅਗਲੀ ਖ਼ਬਰ ਲੋਕਾਂ ਨੂੰ ਰਿਹਾਇਸ਼ੀ ਤੇ ਵਪਾਰਕ ਅਦਾਰਿਆਂ ਲਈ ਵਾਜਬ ਰੇਟਾਂ 'ਤੇ ਢੁਕਵੀਆਂ ਥਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ-ਅਮਿਤ ਕੁਮ...
Ad Position 24