08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੁਲਿਸ ਹਿਰਾਸਤ 'ਚ ਚੋਰ ਨੇ ਨੁਕੀਲੀ ਚੀਜ਼ ਮਾਰ ਕੇ ਆਪਣੇ ਆਪ ਨੂੰ ਕੀਤਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-12-2025
ਨਡਾਲਾ, 20 ਦਸੰਬਰ (ਰਘਬਿੰਦਰ ਸਿੰਘ)-ਨਡਾਲਾ ਚੌਕੀ 'ਚ ਇੱਕ ਵਿਅਕਤੀ ਵਲੋਂ ਚੋਰ ਨੂੰ ਕਾਬੂ ਕਰਕੇ ਲਿਆਂਦਾ ਗਿਆ ਜਿੱਥੇ ਉਕਤ ਚੋਰ ਵਲੋਂ ਕੋਈ ਨੁਕੀਲੀ ਚੀਜ਼ ਨਾਲ ਆਪਣੇ ਆਪ ਨੂੰ ਜ਼ਖਮੀ ਕਰ ਲਿਆ | ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ | ਨਡਾਲਾ ਚੌਕੀ ਵਿਖੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪ੍ਰੇਮ ਨਗਰ (ਲੱਖਣ ਕੇ ਪੱਡਾ) ਨੇ ਦੱਸਿਆ ਕਿ ਦੁਪਹਿਰ 2 ਕੁ ਵਜੇ ਪੁਲਿਸ ਵਾਲੇ ਸਾਡੇ ਪਿੰਡ ਆਏ ਤੇ ਕਹਿਣ ਲੱਗੇ ਕਿ ਤੇਰੇ ਭਰਾ ਦੇ ਸੱਟ ਲੱਗ ਗਈ ਹੈ, ਹਸਪਤਾਲ ਵਿਚ ਨਾਲ ਚੱਲ ਪਰ ਉਹ ਉਸ ਨੂੰ ਹੁਣ ਅੰਮਿ੍ਤਸਰ ਲੈ ਗਏ ਹਨ ਤੇ ਅਸੀਂ ਪਿੰਡ ਵਾਲਿਆਂ ਨਾਲ ਇਨਸਾਫ਼ ਲਈ ਚੌਕੀ ਆਏ ਹਾਂ | ਇਸ ਸੰਬੰਧੀ ਫ਼ੋਨ 'ਤੇ ਗੱਲਬਾਤ ਕਰਦਿਆਂ ਨਡਾਲਾ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਲਿਪਤ ਵਿਰਲੀ ਪੁੱਤਰ ਨਾਨਕ ਚੰਦ ਵਾਸੀ ਲੱਖਣ ਕੇ ਪੱਡਾ ਨੇ ਮਨਦੀਪ ਸਿੰਘ ਉਰਫ਼ ਮੀਪਾ ਪੁੱਤਰ ਜੋਗਿੰਦਰ ਸਿੰਘ ਨੂੰ ਚੋਰੀ ਕਰਦਿਆਂ ਫੜ ਕੇ ਚੌਕੀ ਲਿਆਏ ਸਨ ਕਿ ਇਸ ਨੇ ਸਾਡੀ ਕਣਕ ਚੋਰੀ ਕੀਤੀ ਹੈ ਤਾਂ ਉਕਤ ਫੜੇ ਗਏ ਚੋਰ ਨੂੰ ਅਸੀਂ ਦੂਜੇ ਕਮਰੇ ਵਿਚ ਬਿਠਾ ਕੇ ਲਿਪਤ ਵਿਰਲੀ ਦੀ ਸ਼ਿਕਾਇਤ ਦਰਜ ਕਰਨ ਲੱਗ ਪਏ | ਇਸ ਦੌਰਾਨ ਉਸ ਚੋਰ ਨੇ ਕੋਈ ਨੁਕੀਲੀ ਚੀਜ਼ ਨਾਲ ਆਪਣੇ ਆਪ ਨੂੰ ਜ਼ਖਮੀ ਕਰ ਲਿਆ | ਇਸ ਦੌਰਾਨ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ ਤਾਂ ਡਿਊਟੀ ਡਾਕਟਰਾਂ ਨੇ ਉਸ ਨੂੰ ਅੰਮਿ੍ਤਸਰ ਲਈ ਰੈਫ਼ਰ ਕਰ ਦਿੱਤਾ | ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਹੁਣ ਖ਼ਤਰੇ ਤੋ ਬਾਹਰ ਹੈ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਨੌਜਵਾਨ ਵਲੋਂ ਕੀਤੀ ਖੁਦਕੁਸ਼ੀ ਦਾ- ਤਲਵਾਰ ਲੈ ਕੇ ਕੌਂਸਲਰ ਪਤੀ 'ਤੇ ਹਮਲਾ ਕਰਨ... ਅਗਲੀ ਖ਼ਬਰ ਪੈਟਰੋਲ ਪੰਪ 'ਤੇ ਫਾਇਰਿੰਗ ਕਰਕੇ ਫ਼ਰਾਰ ਹੋਏ ਹਮਲਾਵਰਾਂ ਨੇ ਪਿੱਛਾ ਕਰ ਰਹੀ ਪੁਲਿਸ ਟੀਮ 'ਤੇ ਵੀ ਚਲਾਈਆਂ ਗੋਲੀਆਂ
Ad Position 24