ਫਗਵਾੜਾ, 20 ਦਸੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਟਿੱਬੀ ਰੇਲਵੇ ਫ਼ਾਟਕ ਲਾਗੇ ਖੇਡ ਰਹੇ ਬੱਚਿਆਂ ਨੂੰ ਲਾਵਾਰਸ ਕੁੱਤਿਆ ਨੇ ਨਿਸ਼ਾਨਾ ਬਣਾ ਕੇ ਇੱਕ 11 ਸਾਲਾ ਬੱਚੇ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਜ਼ਖਮੀ ਬੱਚੇ ਦੀ ਪਛਾਣ ਪਿਊਸ਼ ਕੁਮਾਰ ਪੁੱਤਰ ਵਿਕਾਸ ਕੁਮਾਰ ਵਾਸੀ ਟਿੱਬੀ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਵਿਕਾਸ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਮੁਹੱਲੇ ਦੇ ਹੋਰ ਬੱਚਿਆਂ ਨਾਲ ਲਾਈਨਾਂ ਲਾਗੇ ਖੇਡ ਰਹੇ ਸਨ ਤਾਂ ਉੱਥੇ ਘੁੰਮ ਰਹੇ ਲਾਵਾਰਸ ਕੁੱਤਿਆਂ ਦੇ ਝੰਡ ਨੇ ਉਨ੍ਹਾਂ ਨੂੰ ਘੇਰ ਲਿਆ ਜਿਸ ਕਰਕੇ ਬਾਕੀ ਬੱਚੇ ਦੌੜ ਗਏ ਤੇ ਇਸ ਨੂੰ ਕੁੱਤਿਆ ਨੇ ਘੇਰ ਲਿਆ ਤੇ ਜ਼ਖਮੀ ਕਰ ਦਿੱਤਾ | ਡਾਕਟਰਾਂ ਅਨੁਸਾਰ ਉਸ ਦੇ ਮੂੰਹ ਨੂੰ ਕੁੱਤਿਆਂ ਨੇ ਕੱਟਿਆ ਹੈ ਤੇ ਉਸ ਦੇ 10 ਤੋਂ 12 ਟਾਂਕੇ ਲੱਗੇ |