08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦਬੁਰਜੀ ਚਰਚ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਸੰਬੰਧੀ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 21-12-2025
ਕਪੂਰਥਲਾ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਸਬੰਧ 'ਚ ਪਵਿੱਤਰ ਮਸੀਹ ਦਬੁਰਜੀ ਚਰਚ ਵਲੋਂ ਪ੍ਰਬੰਧਕ ਕਮੇਟੀ ਵਲੋਂ ਸ਼ੋਭਾ ਯਾਤਰਾ ਮੁੱਖ ਪਾਸਟਰ ਸਮਾਊਨ ਦੀ ਅਗਵਾਈ ਵਿਚ ਕੱਢੀ ਗਈ | ਸ਼ੋਭਾ ਯਾਤਰਾ ਦੀ ਆਰੰਭਤਾ ਮੌਕੇ ਮੁੱਖ ਪਾਸਟਰ ਨੇ ਸਮੂਹ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਵਲੋਂ ਦਿਖਾਏ ਗਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ | ਪਿੰਡ ਦਬੁਰਜੀ ਦੀ ਚਰਚ ਤੋਂ ਆਰੰਭ ਹੋਈ ਸ਼ੋਭਾ ਯਾਤਰਾ ਪਿੰਡ ਕਾਦੂਪੁਰ, ਡੀ.ਸੀ. ਚੌਕ ਤੋਂ ਹੁੰਦੀ ਹੋਈ ਮੁੜ ਕਾਦੂਪੁਰ ਵਿਚ ਸਮਾਪਤ ਹੋਈ | ਵੱਖ-ਵੱਖ ਥਾਵਾਂ 'ਤੇ ਸ਼ੋਭਾ ਯਾਤਰਾ ਦਾ ਸੰਗਤਾਂ ਨੇ ਸਵਾਗਤ ਕੀਤਾ | ਇਸ ਮੌਕੇ ਪਾਸਟਰ ਸਮਾਊਨ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਤੇ ਸੰਗਠਨਾਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ | ਸ਼ੋਭਾ ਯਾਤਰਾ 'ਚ ਪਾਸਟਰ ਸੋਹਨ ਲਾਲ, ਪਾਸਟਰ ਪਰਮਜੀਤ, ਪਾਸਟਰ ਸਲੀਮ ਮਸੀਹ, ਪਾਸਟਰ ਕਮਲੇਸ਼ ਪਾਸਟਰ ਮੋਨਿਕਾ, ਬ੍ਰਦਰ ਪਤਰਸ, ਸਿਮਰਨ, ਬਲਵੰਤ ਸਿੰਘ ਸਿੱਧੂ, ਸੰਗੀਤਾ ਰਾਣੀ, ਮਹੇਸ਼ ਚੰਦਰਾ, ਗੀਤਾ, ਸਤਨਾਮ ਚੰਦ, ਗਗਨ ਵਾਲੀਆ, ਪ੍ਰੇਮ, ਸੋਨੀ, ਮਨਜੀਤ, ਵਰਿੰਦਰ, ਰਜਨੀਸ਼, ਅਸ਼ਵਨੀ, ਹਿੰਦਪਾਲ, ਸਲਾਮਤ ਮਸੀਹ, ਅਮਾਨਤ ਮਸੀਹ, ਹੈਰੀ ਰੰਧਾਵਾ, ਜੋਇਲ ਤੇ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੰਦੀ ਵਲੋਂ ਚੁਣੇ ਗਏ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਪਾਸਟਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਸਜਾਈ ਕਿ੍ਸਮਸ ਨੂੰ ਸਮਰਪਿਤ ਸ਼ੋਭਾ ਯਾਤਰਾ
Ad Position 24