08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪਾਸਟਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਸਜਾਈ ਕਿ੍ਸਮਸ ਨੂੰ ਸਮਰਪਿਤ ਸ਼ੋਭਾ ਯਾਤਰਾ

Ad Position 21
No active advertisement
ਅਜੀਤ ਡੈਸਕ 21-12-2025
ਫਗਵਾੜਾ, 20 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਪਾਸਟਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਕ੍ਰਿਸਮਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ | ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਸੁੱਚਾ ਰਾਮ ਅਤੇ ਜਨਰਲ ਸਕੱਤਰ ਪਾਸਟਰ ਹਰਮੇਸ਼ ਚੰਦਰ ਦੀ ਅਗਵਾਈ ਹੇਠ ਡਾ. ਬੀ.ਆਰ. ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਮਾਗਮ ਹੋਇਆ | ਜਿਸ ਵਿਚ ਬੱਚਿਆਂ ਵਲੋਂ ਭਜਨ, ਗੀਤਾਂ ਰਾਹੀਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਦੁਪਹਿਰ ਨੂੰ ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਕੀਤਾ ਗਿਆ | ਜੋ ਕਿ ਸੁਧੀਰ ਚੌਕ, ਗੁੜ ਮੰਡੀ, ਗਾਂਧੀ ਚੌਕ, ਗਊਸ਼ਾਲਾ ਰੋਡ ਅਤੇ ਨਾਈਆਂ ਵਾਲਾ ਚੌਕ ਹੁੰਦੀ ਹੋਈ ਬੱਸ ਸਟੈਂਡ ਵਿਖੇ ਸਮਾਪਤ ਹੋਈ | ਗੁਰੂ ਹਰਗੋਬਿੰਦ ਨਗਰ ਵਿਖੇ ਆਯੋਜਿਤ ਸਮਾਗਮ ਦੌਰਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ ਅਤੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਸਮੇਤ ਹੋਰ ਪਤਵੰਤੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਸਮੂਹ ਮਸੀਹੀ ਭਾਈਚਾਰੇ ਨੂੰ ਕਿ੍ਸਮਸ ਦੀ ਵਧਾਈ ਦਿੱਤੀ | ਸਟੇਜ ਦੀ ਸੇਵਾ ਪਾਸਟਰ ਹਰਮੇਸ਼ ਚੰਦਰ ਵਲੋਂ ਨਿਭਾਈ ਗਈ | ਇਸ ਮੌਕੇ ਪਾਸਟਰ ਅਨਿਲ ਕੁਮਾਰ ਮੀਤ ਪ੍ਰਧਾਨ, ਪਾਸਟਰ ਰਾਮ ਲਾਲ ਸਲਾਹਕਾਰ, ਪਾਸਟਰ ਬਲਵਿੰਦਰ ਸਿੰਘ ਸਹਿ ਸਕੱਤਰ, ਮਨੋਜ ਕੁਮਾਰ ਕੈਸ਼ੀਅਰ, ਮਨਜੀਤ ਲਾਲ ਜੁਆਇੰਟ ਕੈਸ਼ੀਅਰ, ਪਿਆਰਾ ਲਾਲ ਐਡਵਾਈਜ਼ਰ, ਜੋਰਜ ਓ.ਵੀ. ਐਡਵਾਈਜ਼ਰ, ਬਲਵਿੰਦਰ ਪਾਂਛਟ ਐਡਵਾਈਜ਼ਰ, ਪਾਸਟਰ ਪੀਟਰ, ਬਿਸ਼ਪ ਸਤਨਾਮ ਸਿੰਘ ਐਡਵਾਈਜ਼ਰ ਤੋਂ ਇਲਾਵਾ ਪਾਸਟਰ ਲਲਿਤ, ਸ਼ਿਵਾ ਹੰਸ, ਕੁਲਵੀਰ ਜੋਸਫ, ਪ੍ਰਕਾਸ਼ ਮਸੀਹ, ਗੁਰਮੀਤ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਬੁਰਜੀ ਚਰਚ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਸੰਬੰਧੀ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਐਫ.ਸੀ.ਆਈ. ਦੇ ਡੀਪੂਆਂ 'ਤੇ ਚਾਵਲ ਦੀ ਗੁਣਵੱਤਾ ਦੀ ਜਾਂਚ ਏ.ਆਈ. ਮਸ਼ੀਨਾਂ ਨਾਲ ਹੀ ਕਰਵਾਈ ਜਾਵੇ-ਰਾਈਸ ਮਿੱਲ ਵੈੱਲਫੇਅਰ...
Ad Position 24