08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਐਫ.ਸੀ.ਆਈ. ਦੇ ਡੀਪੂਆਂ 'ਤੇ ਚਾਵਲ ਦੀ ਗੁਣਵੱਤਾ ਦੀ ਜਾਂਚ ਏ.ਆਈ. ਮਸ਼ੀਨਾਂ ਨਾਲ ਹੀ ਕਰਵਾਈ ਜਾਵੇ-ਰਾਈਸ ਮਿੱਲ ਵੈੱਲਫੇਅਰ ਸੁਸਾਇਟੀ

Ad Position 21
No active advertisement
ਅਜੀਤ ਡੈਸਕ 21-12-2025
ਕਪੂਰਥਲਾ, 20 ਦਸੰਬਰ (ਅਮਰਜੀਤ ਕੋਮਲ)-ਕਪੂਰਥਲਾ ਰਾਈਸ ਮਿੱਲ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਦਵਿੰਦਰਬੀਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਐਫ.ਸੀ.ਆਈ. ਦੇ ਡੀਪੂਆਂ 'ਤੇ ਚਾਵਲ ਦੀ ਗੁਣਵੱਤਾ ਦੀ ਜਾਂਚ ਲਈ ਏ.ਆਈ. ਮਸ਼ੀਨਾਂ ਨਾਲ ਹੀ ਕਰਵਾਈ ਜਾਵੇ ਤਾਂ ਜੋ ਚਾਵਲ ਮਿੱਲਾਂ ਨੂੰ ਚਾਵਲ ਦੇਣ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਵਿੰਦਰਬੀਰ ਸਿੰਘ ਚਾਹਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਜੀਟਲ ਇੰਡੀਆ ਦੀ ਪਹਿਲਕਦਮੀ ਨਾਲ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਤੇ ਚਾਵਲ ਲੈਣ ਦੀ ਪ੍ਰਕਿਰਿਆ ਨੂੰ ਪਾਰਦਰਸ਼ਤਾ ਲਿਆਉਣ ਤੇ ਚਾਵਲ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਪਿਛਲੇ ਸਮੇਂ ਦੌਰਾਨ ਐਫ.ਸੀ.ਆਈ. ਦੇ ਡੀਪੂ 'ਤੇ ਇਕ ਏ.ਆਈ. ਆਧਾਰਤ ਮਸ਼ੀਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨਾਲ ਚਾਵਲ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਸੀ | ਜਦਕਿ ਇਸ ਸਾਲ ਐਫ.ਸੀ.ਆਈ. ਵਲੋਂ ਏ.ਆਈ. ਮਸ਼ੀਨ ਦੀ ਵਰਤੋਂ ਕਰਨ ਦੀ ਬਜਾਏ ਆਪਣੇ ਸਟਾਫ਼ ਨੂੰ ਚਾਵਲ ਦੀ ਗੁਣਵੱਤਾ ਦੀ ਜਾਂਚ ਹੱਥੀ ਕਰਨ ਲਈ ਕਿਹਾ ਗਿਆ ਹੈ ਤੇ ਇਸ ਦਸਤੀ ਜਾਂਚ ਪ੍ਰਕਿਰਿਆ ਦੇ ਚਾਲੂ ਹੋਣ ਨਾਲ ਭਿ੍ਸ਼ਟਾਚਾਰ ਵਿਚ ਵਾਧਾ ਹੋਇਆ ਹੈ | ਜਿਸ ਕਾਰਨ ਚਾਵਲ ਮਿੱਲਾਂ ਵਾਲੇ ਐਫ.ਸੀ.ਆਈ. ਡੀਪੂਆਂ 'ਤੇ ਚਾਵਲ ਡੰਪ ਕਰਨ ਤੋਂ ਅਸਮਰਥ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਚਾਵਲ ਦੀ ਛੜਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ ਜਿਸ ਨਾਲ ਚਾਵਲ ਮਿੱਲ ਮਾਲਕਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਸੁਸਾਇਟੀ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਫੋਰਟੀਫਾਈਡ ਰਾਈਸ ਕਰਨਲ (ਐਫ.ਆਰ.ਕੇ.) ਚਾਵਲ ਦੇ ਨਮੂਨਿਆਂ ਨੂੰ ਕੇਂਦਰ ਸਰਕਾਰ ਦੇ ਮਾਪਦੰਡਾਂ ਅਨੁਸਾਰ ਐਫ਼.ਸੀ.ਆਈ. ਵਲੋਂ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਐਫ.ਆਰ.ਕੇ. ਚਾਵਲ ਸਬੰਧਿਤ ਫ਼ਰਮਾ ਵਲੋਂ ਚਾਵਲ ਮਿੱਲਾਂ ਨੂੰ ਸਪਲਾਈ ਨਹੀਂ ਕੀਤਾ ਜਾ ਰਿਹਾ, ਜਦਕਿ ਚਾਵਲ ਮਿੱਲ ਮਾਲਕ ਸੰਬੰਧਿਤ ਫ਼ਰਮਾਂ ਨੂੰ ਅਗਾਊਾ ਬਣਦੀ ਅਦਾਇਗੀ ਕਰ ਚੁੱਕੇ ਹਨ | ਸੁਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਐਫ.ਆਰ.ਕੇ. ਦੀ ਅਸਲ ਪ੍ਰਵਾਣਿਤ ਦਰ 39.48 ਰੁਪਏ ਪ੍ਰਤੀ ਕਿੱਲੋ ਹੈ, ਜਦਕਿ ਐਫ.ਆਰ.ਕੇ. ਤਿਆਰ ਕਰਨ ਵਾਲੀਆਂ ਫ਼ਰਮਾਂ 60 ਰੁਪਏ ਪ੍ਰਤੀ ਕਿੱਲੋ ਦੀ ਮੰਗ ਕਰ ਰਹੀਆਂ ਹਨ | ਮੀਟਿੰਗ ਵਿਚ ਹਾਜ਼ਰ ਚਾਵਲ ਮਿੱਲ ਮਾਲਕਾਂ ਨੇ ਕਿਹਾ ਕਿ ਐਫ.ਆਰ.ਕੇ. ਚਾਵਲ ਦੀ ਸਪਲਾਈ ਨਾ ਮਿਲਣ ਕਾਰਨ ਚਾਵਲ ਮਿੱਲ ਮਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਐਫ.ਆਰ.ਕੇ. ਚਾਵਲ ਦੇ ਨਮੂਨੇ ਸਰਕਾਰੀ ਨਿਯਮਾਂ ਅਨੁਸਾਰ ਤੇ ਪ੍ਰਵਾਣਿਤ ਦਰਾਂ 'ਤੇ ਬਿਨਾ ਦੇਰੀ ਪਾਸ ਕੀਤੇ ਜਾਣ ਤਾਂ ਜੋ ਚਾਵਲ ਮਿੱਲਾਂ ਵਲੋਂ ਚਾਵਲ ਦੀ ਸਪਲਾਈ ਸਮੇਂ ਸਿਰ ਕੀਤੀ ਜਾ ਸਕੇ | ਮਿੱਲ ਮਾਲਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਐਫ.ਆਰ.ਕੇ. ਚਾਵਲ ਵਾਜਬ ਰੇਟ 'ਤੇ ਮੁਹੱਈਆ ਕਰਵਾਇਆ ਜਾਵੇ | ਮੀਟਿੰਗ ਵਿਚ ਨਾਮਦੇਵ ਅਰੋੜਾ, ਜੈਪਾਲ ਗੋਇਲ, ਭੀਮ ਸੈਨ ਅਗਰਵਾਲ, ਨਰੈਣ ਗੁਪਤਾ, ਜਸਵਿੰਦਰ ਸਿੰਘ ਥਿੰਦ, ਸੰਜੂ ਗੁਪਤਾ, ਵਿਪਨ ਕੁਮਾਰ, ਗੋਲਡੀ ਜੈਨ, ਸੁਸ਼ੀਲ ਕੁਮਾਰ, ਸੋਢੀ ਸੋਖਲ, ਮਾਤਾ ਬਖ਼ਸ਼ ਬਹਿਲ, ਜੀਤਨ ਕੁਮਾਰ, ਹਰਦੀਪ ਸਿੰਘ ਆਦਿ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਸਟਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਸਜਾਈ ਕਿ੍ਸਮਸ ਨੂੰ ਸਮਰਪਿਤ ਸ਼ੋਭਾ ਯਾਤਰਾ ਅਗਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਈ-ਰਿਕਸ਼ਾ ਚਾਲਕ ਦੀ ਕੁੱਟਮਾਰ
Ad Position 24