ਢਿਲਵਾਂ, 20 ਦਸੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪੂਰੀ ਦੁਨੀਆਂ ਵਿਚ ਨਵੇਂ ਸਾਲ ਦੇ ਆਗਮਨ 'ਤੇ ਖ਼ੁਸ਼ੀਆਂ ਖੇੜਿਆਂ ਨਾਲ ਸੰਬੰਧਿਤ ਪੰਜਾਬੀ ਸੱਭਿਆਚਾਰਕ ਅਤੇ ਸੰਗੀਤ ਮਈ ਰੰਗਾਂ ਨਾਲ ਪਰੋਇਆ ਹੋਇਆ ਪੰਜਾਬੀ ਰੰਗਾਰੰਗ ਪ੍ਰੋਗਰਾਮ 'ਮੁਬਾਰਕਾਂ 2026' ਵਿਚ ਪੰਜਾਬ ਦੇ ਸਟਾਰ ਕਲਾਕਾਰ ਹਾਜ਼ਰ ਹੋਣਗੇ | ਇਸ ਸੰਬੰਧੀ ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੰਜਾਬ ਦੇ ਸਟਾਰ ਕਲਾਕਾਰਾਂ ਤੋਂ ਇਲਾਵਾ ਨਵੇਂ ਉੱਭਰ ਰਹੇ ਗਾਇਕ ਸ਼ਾਮਿਲ ਹੋਣਗੇ | ਪੰਜਾਬੀ ਸੰਗੀਤ ਨਾਲ ਰੰਗਿਆ ਹੋਇਆ ਇਹ ਪ੍ਰੋਗਰਾਮ 'Ýਮੁਬਾਰਕਾਂ 2026' ਪ੍ਰੋਡਿਊਸਰ ਮਨੋਹਰ ਧਾਰੀਵਾਲ ਦੀ ਰਹਿਨੁਮਾਈ ਹੇਠ ਨਵੇਂ ਸਾਲ ਦੇ ਆਗਮਨ 'ਤੇ ਇਕ ਜਨਵਰੀ 2026 ਦੀ ਰਾਤ ਨੂੰ ਟੈਲੀਕਾਸਟ ਕੀਤਾ ਜਾਵੇਗਾ | ਇਸ ਸਮਾਗਮ ਨੂੰ ਵਿਸ਼ੇਸ਼ ਤੌਰ 'ਤੇ ਅਮਰੀਕਾ ਤੇ ਕੈਨੇਡਾ ਵਿਚ ਵੀ ਦਿਖਾਇਆ ਜਾਵੇਗਾ | ਸਮਾਗਮ ਦੀ ਰਿਕਾਰਡਿੰਗ ਮਿਊਜ਼ਿਕ ਡਾਇਰੈਕਟਰ ਹਰੀ ਅਮਿਤ ਦੇ ਸਟੂਡੀਓ ਵਿਚ ਸ਼ੁਰੂ ਕਰ ਦਿੱਤੀ ਗਈ ਹੈ |