ਫਗਵਾੜਾ, 21 ਦਸੰਬਰ (ਹਰਜੋਤ ਸਿੰਘ ਚਾਨਾ)- ਇਕ ਤੇਜ਼ ਰਫ਼ਤਾਰ ਟਰੱਕ ਵਲੋਂ ਕਾਰ ਨੂੰ ਟੱਕਰ ਮਾਰ ਕੇ ਪਲਟ ਜਾਣ ਕਾਰਨ ਕੋਲ ਖੜ੍ਹੇ ਵਿਅਕਤੀ ਦੇ ਹੇਠਾਂ ਆ ਜਾਣ ਕਾਰਨ ਹੋਈ ਮੌਤ ਹੋ ਗਈ, ਜਿਸ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਦੀਪਕ ਸ਼ਰਮਾ ਪੁੱਤਰ ਦਰਸ਼ਨ ਲਾਲ ਵਾਸੀ ਅਰਜਨ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੁਰਿੰਦਰ ਸਿੰਘ, ਸਮੀਰ ਸ਼ਾਰਧਾ, ਪੰਕਜ ਕੁਮਾਰ ਨਾਲ ਬਰੇਜ਼ਾ ਕਾਰ 'ਚ ਚੰਡੀਗੜ੍ਹ ਤੋਂ ਪਠਾਨਕੋਟ ਨੂੰ ਜਾ ਰਹੇ ਸੀ ਤੇ ਕਾਰ ਨੂੰ ਸਮੀਰ ਚਲਾ ਰਿਹਾ ਸੀ | ਜਦੋਂ ਉਹ ਮੇਹਟਾਂ ਚੌਂਕ ਲਾਗੇ ਪੁੱਜੇ ਤਾਂ ਅੱਗੇ ਜਾ ਰਹੇ ਵਾਹਨ ਨੇ ਅਚਾਨਕ ਬਰੇਕ ਲੱਗਾ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਨੁਕਸਾਨ ਹੋਇਆ ਤੇ ਜਦੋਂ ਉਹ ਦੇਖਣ ਹੀ ਲੱਗੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰੀ ਟਰੱਕ ਆਇਆ ਜਿਸ ਨੇ ਉਨ੍ਹਾਂ ਦੀ ਗੱਡੀ 'ਚ ਟੱਕਰ ਮਾਰ ਦਿੱਤੀ ਜਿਸ ਨਾਲ ਟਰੱਕ ਪਲਟ ਗਿਆ ਤੇ ਕਾਰ ਕੋਲ ਖੜ੍ਹਾ ਪੰਕਜ ਟਰੱਕ ਹੇਠਾਂ ਦੱਬਿਆ ਗਿਆ ਤੇ ਉਸ ਦੀ ਮੌਤ ਹੋ ਗਈ ਤੇ ਸਮੀਰ ਦੇ ਵੀ ਸੱਟਾਂ ਲੱਗੀਆਂ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |