15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕਿ੍ਕਟ ਟੂਰਨਾਮੈਂਟ 'ਚ ਪੰਜਾਬ ਪੇਸਰ ਜਲੰਧਰ ਤੇ ਸਾਬੀ ਹੁਸ਼ਿਆਰਪੁਰ ਪਹੰੁਚੇ ਫਾਈਨਲ 'ਚ

Ad Position 21
No active advertisement
ਅਜੀਤ ਡੈਸਕ 22-12-2025
ਸੁਲਤਾਨਪੁਰ ਲੋਧੀ, 21 ਦਸੰਬਰ (ਨਰੇਸ਼ ਹੈਪੀ, ਥਿੰਦ)-ਸ਼ਾਹ ਸੁਲਤਾਨ ਕਿ੍ਕਟ ਕਲੱਬ ਵੱਲੋਂ ਸਥਾਨਕ ਅਕਾਲ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਵਿਖੇ 22ਵੇਂ ਰਾਜ ਪੱਧਰੀ ਓਪਨ ਕਿ੍ਕਟ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਕਰਵਾਏ ਗਏ | ਕਿ੍ਕਟ ਟੂਰਨਾਮੈਂਟ ਦਾ ਪਹਿਲਾ ਮੈਚ ਪੰਜਾਬ ਪੇਸਰ ਕਿ੍ਕਟ ਕਲੱਬ ਜਲੰਧਰ ਤੇ ਸ਼ਹੀਦ ਊਧਮ ਸਿੰਘ ਕਿ੍ਕਟ ਕਲੱਬ ਪਰਮਜੀਤਪੁਰ ਵਿਚਕਾਰ ਸੰਘਣੀ ਧੁੰਦ ਪੈਣ ਕਾਰਨ ਮੈਚ 15 ਓਵਰਾਂ ਦਾ ਹੀ ਖੇਡਿਆ ਗਿਆ | ਪਹਿਲਾ ਬੱਲੇਬਾਜ਼ੀ ਕਰਦਿਆਂ ਪੰਜਾਬ ਪੇਸਰ ਨੇ 136 ਦੌੜਾਂ ਬਣਾਈਆਂ ਜਦਕਿ ਪਰਮਜੀਤਪੁਰ ਦੀ ਟੀਮ 108 ਦੌੜਾਂ ਹੀ ਬਣਾ ਸਕੀ | ਚੰਗੀ ਖੇਡ ਦਾ ਪ੍ਰਦਰਸ਼ਨ ਕਰਨ 'ਤੇ ਪੰਜਾਬ ਪੇਸਰ ਦੇ ਖਿਡਾਰੀ ਵਿਕਰਾਂਤ ਨੂੰ ਮੈਨ ਆਫ਼ ਦਾ ਮੈਚ ਦਿੱਤਾ ਗਿਆ | ਦੂਜਾ ਮੈਚ ਰਣਜੀਤ ਇਲੈਵਨ ਭੀਮ ਕਦੀਮ ਤੇ ਸਾਬੀ ਹੁਸ਼ਿਆਰਪੁਰ ਵਿਚਕਾਰ ਖੇਡਿਆ ਗਿਆ | ਇਹ ਮੈਚ ਵੀ ਧੁੰਦ ਕਾਰਨ 18 ਓਵਰਾਂ ਦਾ ਖੇਡਿਆ ਗਿਆ | ਇਸ ਮੈਚ ਵਿਚ ਰਣਜੀਤ ਇਲੈਵਨ ਭੀਮ ਕਦੀਮ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 18 ਓਵਰਾਂ ਵਿਚ 160 ਦੌੜਾਂ ਬਣਾਈਆਂ | ਬਾਅਦ ਵਿਚ ਬੱਲੇਬਾਜ਼ੀ ਕਰਦਿਆਂ ਸਾਬੀ ਹੁਸ਼ਿਆਰਪੁਰ ਨੇ ਇਹ ਟੀਚਾ 17 ਓਵਰ ਵਿਚ ਹੀ ਪ੍ਰਾਪਤ ਕਰ ਲਿਆ | ਸਾਬੀ ਹੁਸ਼ਿਆਰਪੁਰ ਵੱਲੋਂ ਕਪਤਾਨ ਯਾਦਵ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਕੇ ਮੈਨ ਆਫ਼ ਦਾ ਮੈਚ ਹਾਸਲ ਕੀਤਾ | ਮੈਚਾਂ ਦਾ ਉਦਘਾਟਨ ਕਰਨ ਉਪਰੰਤ ਪਾਵਰਕਾਮ ਦੇ ਇੰਜ. ਗੁਰਨਾਮ ਸਿੰਘ ਬਾਜਵਾ ਨੇ ਕਿਹਾ ਕਿ ਵਿਸ਼ਵ ਦੇ ਹੋਰ ਦੇਸ਼ਾਂ ਵਾਂਗ ਕਿ੍ਕਟ ਖੇਡ ਹੁਣ ਭਾਰਤ ਦੇ ਨੌਜੁਆਨਾਂ ਤੋਂ ਲੈ ਕੇ ਹਰ ਵਰਗ ਚ ਸਭ ਤੋਂ ਪਸੰਦੀਦਾ ਖੇਡ ਬਣ ਚੁੱਕੀ ਹੈ ਜਿਸ ਨਾਲ ਸਾਡੀ ਨੌਜੁਆਨ ਪੀੜ੍ਹੀ ਨਸ਼ਿਆਂ ਦੀ ਅਲਾਮਤ ਤੋਂ ਬਚੀ ਰਹਿੰਦੀ ਹੈ ਅਤੇ ਇਹਨਾਂ ਨੌਜਵਾਨਾਂ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਸ਼ਾਹ ਸੁਲਤਾਨ ਕਲੱਬ ਸਮਾਜ ਸੇਵੀ ਸੰਸਥਾ ਜੋ 22 ਸਾਲਾਂ ਤੋਂ ਲਗਾਤਾਰ ਓਪਨ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ ਕਰਵਾ ਕੇ ਦੇਸ਼ ਤੇ ਸੂਬੇ ਦੀ ਸੇਵਾ ਹਿਤ ਆਪਣਾ ਫ਼ਰਜ਼ ਨਿਭਾ ਰਹੀ ਹੈ | ਐਸ.ਡੀ.ਓ. ਗੁਰਨਾਮ ਸਿੰਘ ਨੇ ਕਲੱਬ ਦੀ ਹੌਸਲਾ ਅਫਜ਼ਾਈ ਲਈ 11 ਹਜ਼ਾਰ ਰੁਪਏ ਦਿੱਤੇ | ਇਸ ਟੂਰਨਾਮੈਂਟ ਦੀ ਅੰਪਾਇਰਿੰਗ ਸੋਢੀ ਲੋਹੀਆਂ, ਅਮਰਦੀਪ ਸਿੰਘ ਕੋਚ ਨੇ ਬਾਖ਼ੂਬੀ ਕੀਤੀ | ਟੂਰਨਾਮੈਂਟ ਦੀ ਕੁਮੈਂਟਰੀ ਮਾਸਟਰ ਨਰੇਸ਼ ਕੋਹਲੀ, ਸੁਖੀ ਡੇਰਾ ਸੈਯਦਾਂ ਤੇ ਪ੍ਰਦੀਪ ਭਾਰਦਵਾਜ ਨੇ ਕੀਤੀ | ਇਸ ਮੌਕੇ ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਜੱਜ, ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ, ਮੀਤ ਪ੍ਰਧਾਨ ਅੰਗਰੇਜ ਸਿੰਘ ਢਿੱਲੋਂ, ਪ੍ਰਧਾਨ ਜਤਿੰਦਰ ਸਿੰਘ ਖ਼ਾਲਸਾ, ਬਲਕਾਰ ਸਿੰਘ ਕਨਵੀਨਰ, ਰਣਜੀਤ ਸਿੰਘ ਸੈਣੀ, ਜਰਨੈਲ ਸਿੰਘ ਬਲੂ ਸਟੋਨ ਅਕੈਡਮੀ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਨਿਰਮਲ ਸਿੰਘ, ਯਸ਼ ਥਿੰਦ, ਰਾਜੇਸ਼ ਕੁਮਾਰ ਰਾਜੂ, ਜਗਜੀਤ ਸਿੰਘ ਪੰਛੀ, ਚਤਰ ਸਿੰਘ, ਕੁਲਜੀਤ ਸਿੰਘ ਡਡਵਿੰਡੀ, ਦਲਜੀਤ ਸਿੰਘ ਜੈਨਪੁਰ, ਕਰਨ ਚੌਹਾਨ, ਵਿਪੁਲ ਚੌਹਾਨ, ਸੋਨਾ ਸਿੰਘ, ਕਰਨ ਪੁਰੀ, ਮੁਕੇਸ਼ ਚੌਹਾਨ, ਹਰਜੀਤ ਸਿੰਘ ਯੂ.ਏ.ਈ., ਜਸਜੀਤ ਸਿੰਘ, ਲਵੀ ਵਧਵਾ, ਅਮਨ ਗਿੱਲ ਕੈਨੇਡਾ, ਸੁਰਿੰਦਰ ਸਿੰਘ, ਹਰਮੀਤ ਸਿੰਘ, ਜਰਨੈਲ ਸਿੰਘ, ਪ੍ਰੋ ਬਲਦੇਵ ਸਿੰਘ ਟੀਟਾ, ਬਾਵਾ ਸਿੰਘ, ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਅਜੇ ਅਸਲਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੀ ਵਿਜ਼ਡਮ ਸਕੂਲ ਆਫ਼ ਅਕਾਦਮਿਕ ਐਂਡ ਸਪੋਰਟਸ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਸਾਲਾਨਾ ਕੈਲੰਡਰ ਜਾਰੀ
Ad Position 24