ਜੈਨ ਸਭਾ ਵਲੋਂ ਉਸਾਰੀ ਨਵੀਂ ਗਊਸ਼ਾਲਾ ਦਾ ਉਦਘਾਟਨ 4 ਨੂੰ ਹੋਵੇਗਾ-ਸਤੀਸ਼ ਜੈਨ
ਅਜੀਤ ਡੈਸਕ
23-12-2025
ਫਗਵਾੜਾ, 22 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਐਸ.ਐਸ. ਜੈਨ ਸਭਾ ਨੇ ਸੜਕਾਂ ਦੇ ਕੰਢਿਆਂ 'ਤੇ ਘੁੰਮ ਰਹੇ ਪਸ਼ੂਆਂ ਦੀ ਸਾਂਭ ਸੰਭਾਲ ਲਈ ਪਿੰਡ ਖਾਟੀ ਵਿਖੇ ਗਊਸ਼ਾਲਾ ਦੀ ਸਥਾਪਨਾ ਕੀਤੀ ਹੈ ਜੋ ਤਿੰਨ ਏਕੜ 'ਚ ਬਣਾਈ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਜੈਨ ਸਕੂਲ ਦੇ ਪ੍ਰਧਾਨ ਸਤੀਸ਼ ਜੈਨ ਨੇ ਦੱਸਿਆ ਕਿ ਇਸ ਗਊਸ਼ਾਲਾ 'ਚ 200 ਗਊਆਂ ਦੀ ਸਾਂਭ-ਸੰਭਾਲ ਦਾ ਪ੍ਰਬੰਧ ਹੋਵੇਗਾ | ਸੜਕਾਂ ਤੇ ਘੁੰਮ ਰਹੀਆਂ ਗਊਆਂ ਨੂੰ ਲਿਆਉਣ ਤੇ ਉਨ੍ਹਾਂ ਦੀ ਡਾਕਟਰੀ ਸਹੂਲਤ ਲਈ ਡਾਕਟਰਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ਦਾ ਰਸਮੀ ਉਦਘਾਟਨ 4 ਦਸੰਬਰ ਨੂੰ ਕੀਤਾ ਜਾਵੇਗਾ |