ਕਾਂਗਰਸੀ ਉਮੀਦਵਾਰ ਦੀ ਜਿੱਤ 'ਤੇ ਜਗਜੀਵਨ ਲਾਲ ਵਲੋਂ ਵੋਟਰਾਂ ਦਾ ਧੰਨਵਾਦ
'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਜਿੱਤੇ ਉਮੀਦਵਾਰਾਂ ਦਾ ਸਨਮਾਨ ਕਰਨ ਮੌਕੇ | ਉਨ੍ਹਾਂ ਨਾਲ ਸੀਨੀਅਰ 'ਆਪ' ਆਗੂ ਨਰਿੰਦਰ ਸਿੰਘ ਖਿੰਡਾ, ਗੁਰਵਿੰਦਰ ਕੌਰ ਮੁਕਟ ਰਾਮ ਵਾਲਾ, ਚੇਅਰਮੈਨ ਪ੍ਰਦੀਪ ਥਿੰਦ, ਚੇਅਰਮੈਨ ਗੁਰਚਰਨ ਸਿੰਘ ਬਿੱਟੂ ਤੇ ਹੋਰ | ਤਸਵੀਰ. ਲਾਡੀ ਸਟੂਡੀਓ
<br/>
23-12-2025
ਖਲਵਾੜਾ, 22 ਦਸੰਬਰ (ਮਨਦੀਪ ਸਿੰਘ ਸੰਧੂ)-ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਫਗਵਾੜਾ ਬਲਾਕ ਸੰਮਤੀ ਦੇ ਜ਼ੋਨ ਖਲਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੂਪ ਲਾਲ ਢੱਕ ਪੰਡੋਰੀ ਵਲੋਂ ਜਿੱਤ ਪ੍ਰਾਪਤ ਕਰਨ ਤੇ ਮਾਰਕੀਟ ਕਮੇਟੀ ਫਗਵਾੜਾ ਦੇ ਸਾਬਕਾ ਉਪ ਚੇਅਰਮੈਨ ਜਗਜੀਵਨ ਲਾਲ ਸਾਬਕਾ ਸਰਪੰਚ ਖਲਵਾੜਾ ਕਲੋਨੀ ਨੇ ਜ਼ੋਨ ਵਿਚ ਪੈਂਦੇ ਸਮੂਹ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਕੀਤੇ ਕੰਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪਿੰਡ ਖਲਵਾੜਾ, ਖਲਵਾੜਾ ਕਲੋਨੀ, ਢੱਕ ਪੰਡੋਰੀ, ਬੀੜ ਪੁਆਦ, ਬਿਸ਼ਨਪੁਰ, ਵਜੀਦੋਵਾਲ ਅਤੇ ਫ਼ਤਿਹਗੜ੍ਹ ਦੇ ਵੋਟਰਾਂ ਵਲੋਂ ਕੀਤੇ ਗਏ ਮਤਦਾਨ ਸਦਕਾ ਰੂਪ ਲਾਲ ਢੱਕ ਪੰਡੋਰੀ ਦੂਜੀ ਵਾਰ ਲਗਾਤਾਰ ਬਲਾਕ ਸੰਮਤੀ ਮੈਂਬਰ ਚੁਣੇ ਗਏ ਹਨ | ਉਨ੍ਹਾਂ ਸਮੂਹ ਫਗਵਾੜਾ ਹਲਕੇ ਦੇ ਜੇਤੂ ਕਾਂਗਰਸੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਚੱਲਦਿਆਂ ਨਤੀਜੇ ਪ੍ਰਭਾਵਿਤ ਹੋਏ ਹਨ ਜੇਕਰ ਪਾਰਦਰਸ਼ੀ ਢੰਗ ਨਾਲ ਚੋਣਾਂ ਹੁੰਦੀਆਂ ਤਾਂ ਨਤੀਜੇ ਕੁੱਝ ਹੋਰ ਹੋਣੇ ਸਨ |