ਫਗਵਾੜਾ, 22 ਦਸੰਬਰ (ਹਰਜੋਤ ਸਿੰਘ ਚਾਨਾ)-ਸਿਟੀ ਕਲੱਬ ਫਗਵਾੜਾ ਦੀ ਨਵੀਂ ਮੈਨੇਜਿੰਗ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਅੱਜ ਵੋਟਾਂ ਦੀ ਗਿਣਤੀ ਪੂਰੀ ਹੋਣ ਉਪਰੰਤ ਐਲਾਨੇ ਗਏ | ਸਿਟੀ ਕਲੱਬ ਫਗਵਾੜਾ ਦੀ ਮੈਨੇਜਿੰਗ ਕਮੇਟੀ ਦੇ ਵੱਖ-ਵੱਖ ਅਹੁਦਿਆਂ ਲਈ ਕੁੱਲ 342 ਵੋਟਾਂ ਪਾਈਆਂ ਗਈਆਂ | ਉਪ-ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ 'ਚ ਪਰਮਜੀਤ ਸਿੰਘ ਖੁਰਾਨਾ ਨੇ 178 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੇ ਵਿਰੋਧੀ ਹਰਦੀਪ ਸਿੰਘ ਨੂੰ 163 ਵੋਟਾਂ ਮਿਲੀਆਂ | ਮਾਨਦ ਸਚਿਵ (ਆਨਰੇਰੀ ਸਕੱਤਰ) ਦੇ ਅਹੁਦੇ ਲਈ ਧਰਮਿੰਦਰ ਕੁਮਾਰ ਸਹਿਦੇਵ ਨੇ 181 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦਕਿ ਉਸ ਦੇ ਵਿਰੋਧੀ ਵਿਵੇਕ ਹਾਂਡਾ ਨੂੰ 160 ਵੋਟਾਂ ਮਿਲੀਆਂ | ਜੁਆਇੰਟ ਸਕੱਤਰ ਦੇ ਅਹੁਦੇ ਲਈ ਅਗਮ ਪ੍ਰਾਸ਼ਰ ਨੇ 182 ਵੋਟਾਂ ਪ੍ਰਾਪਤ ਕਰਕੇ ਗਗਨ ਗੈਂਦ ਨੂੰ ਹਰਾਇਆ, ਜਿਨ੍ਹਾਂ ਨੂੰ 159 ਵੋਟਾਂ ਮਿਲੀਆਂ | ਖ਼ਜ਼ਾਨਚੀ ਦੇ ਅਹੁਦੇ ਲਈ ਰਾਕੇਸ਼ ਬਾਂਗਾ ਨੇ 182 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਉਨ੍ਹਾਂ ਦੇ ਮੁਕਾਬਲੇਦਾਰ ਮੁਕੇਸ਼ ਗੋਇਲ ਨੂੰ 168 ਵੋਟਾਂ ਮਿਲੀਆਂ | ਸਿਟੀ ਕਲੱਬ ਫਗਵਾੜਾ ਦੀ ਕਾਰਜਕਾਰਨੀ ਕਮੇਟੀ ਲਈ ਕੁੱਲ 9 ਮੈਂਬਰ ਚੁਣੇ ਗਏ, ਚੁਣੇ ਗਏ ਕਾਰਜਕਾਰਨੀ ਮੈਂਬਰਾਂ 'ਚ ਅਜੈ ਓਹਰੀ ਨੇ ਸਭ ਤੋਂ ਵੱਧ 47 ਵੋਟਾਂ ਹਾਸਲ ਕੀਤੀਆਂ, ਉਸ ਤੋਂ ਬਾਅਦ ਸੁਮੀਤ ਕਾਲੜਾ ਨੂੰ 41 ਵੋਟਾਂ ਮਿਲੀਆਂ, ਰਾਹੁਲ ਵਾਲੀਆ ਨੇ 27 ਵੋਟਾਂ, ਨਵਦੀਪ ਕੇ. ਬੱਗਾ ਨੇ 26 ਵੋਟਾਂ, ਰਮਨ ਨੇਹਰਾ ਅਤੇ ਮਹੇਸ਼ ਬਾਂਗਾ ਨੇ 25-25 ਵੋਟਾਂ ਪ੍ਰਾਪਤ ਕੀਤੀਆਂ | ਗੁਰਮਿੰਦਰ ਸਿੰਘ ਬਾਹੜਾ ਨੂੰ 24 ਵੋਟਾਂ, ਹਰਨੀਤ ਸਿੰਘ ਨੂੰ 23 ਵੋਟਾਂ ਤੇ ਸੁਸ਼ੀਲ ਚੰਮ ਨੂੰ 21 ਵੋਟਾਂ ਮਿਲੀਆਂ | ਵੋਟਾਂ ਦੀ ਗਿਣਤੀ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਿ੍ਹਆ ਗਿਆ | ਵਰਨਣਯੋਗ ਹੈ ਕਿ ਸਿਟੀ ਕਲੱਬ ਦੀ ਚੋਣ ਅਗਸਤ 'ਚ ਹੋਈ ਸੀ ਪਰ ਹਾਈਕੋਰਟ 'ਚ ਕੇਸ ਹੋਣ ਕਰਕੇ ਇਸ ਦੀ ਗਿਣਤੀ ਨਹੀਂ ਹੋ ਸਕੀ ਸੀ | ਪਰ ਹੁਣ ਕੇਸ ਵਾਪਸ ਲੈਣ ਮਗਰੋਂ ਅੱਜ ਤਹਿਸੀਲਦਾਰ ਜਸਵਿੰਦਰ ਸਿੰਘ ਦੀ ਅਗਵਾਈ 'ਚ ਵੋਟਾਂ ਦੀ ਗਿਣਤੀ ਕਰਵਾ ਕੇ ਨਤੀਜੇ ਦਾ ਐਲਾਨ ਕੀਤਾ |