29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਨੇ ਕੀਤਾ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦਾ ਦੌਰਾ

Ad Position 21
No active advertisement
ਅਜੀਤ ਡੈਸਕ 23-12-2025
ਸੁਲਤਾਨਪੁਰ ਲੋਧੀ, 22 ਦਸੰਬਰ (ਨਰੇਸ਼ ਹੈਪੀ)-ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਮਨ ਚੌਧਰੀ ਨੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਸੈਸ਼ਨ ਜੱਜ ਕਪੂਰਥਲਾ ਮਾਣਯੋਗ ਹਰਪਾਲ ਸਿੰਘ ਵੀ ਸਨ | ਉਨ੍ਹਾਂ ਇਸ ਮੌਕੇ ਸਥਾਨਕ ਅਦਾਲਤੀ ਕੰਮਕਾਜ ਦਾ ਨਿਰੀਖਣ ਕੀਤਾ ਤੇ ਉਸ ਤੇ ਤਸੱਲੀ ਪ੍ਰਗਟਾਈ | ਉਨ੍ਹਾਂ ਬਾਰ ਰੂਮ ਵਿਖੇ ਵਕੀਲਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦਾ ਹੱਲ ਕਰਵਾਉਣ ਦਾ ਭਰੋਸਾ ਵੀ ਦਵਾਇਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਖ਼ੁਦ ਵੀ 26 ਸਾਲ ਬਤੌਰ ਵਕੀਲ ਕੰਮ ਕੀਤਾ ਹੈ ਤੇ ਉਹ ਵਕੀਲਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ | ਸਥਾਨਕ ਬਾਰ ਐਸੋਸੀਏਸ਼ਨ ਵੱਲੋਂ ਮਾਨਯੋਗ ਜਸਟਿਸ ਅਮਨ ਚੌਧਰੀ ਦਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਤਸਵੀਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮਾਨਯੋਗ ਜੱਜ ਸੀਨੀਅਰ ਡਿਵੀਜ਼ਨ ਜਗਮਿੰਦਰ ਕੌਰ, ਮਾਨਯੋਗ ਜੱਜ ਜੂਨੀਅਰ ਡਿਵੀਜ਼ਨ ਸਰਵੇਸ਼ ਸਿੰਘ ਤੇ ਸੋਨਾਲੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸੰਧਾ, ਸਕੱਤਰ ਸ਼ੈਲ ਪ੍ਰਭਾਕਰ, ਤਾਰਾ ਚੰਦ ਉੱਪਲ, ਭੁਪਿੰਦਰ ਸਿੰਘ, ਸਤਨਾਮ ਸਿੰਘ ਮੋਮੀ, ਸਤਬੀਰ ਮਹੀ ਪਾਲ, ਪਰਮਿੰਦਰ ਸਿੰਘ ਨੰਡਾ, ਤਰੁਣ ਕੰਬੋਜ, ਰਾਮ ਸਿੰਘ, ਲਵਪ੍ਰੀਤ ਸਿੰਘ, ਜਗਦੀਸ਼ ਸਿੰਘ ਸੋਢੀ, ਹਰਮਨ ਪ੍ਰੀਤ ਸਿੰਘ, ਰਾਜਵਿੰਦਰ ਕੌਰ ਸੰਧਾ, ਰੂਬੀ ਸ਼ਰਮਾ ਸਮੂਹ ਵਕੀਲ ਸਾਹਿਬਾਨ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਖ਼ਿਲਾਫ਼ ਅਪਮਾਨਜਨਕ ਸੋਸ਼ਲ ਮੀਡੀਆ ਪੋਸਟਾਂ ਦੇ ਵਿਰੋਧ 'ਚ ਐਸ.ਸੀ. ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਰੰਟ ਲੱਗਣ ਕਾਰਨ ਝੁਲਸੇ ਵਿਅਕਤੀ ਦੀ ਇਲਾਜ ਦੌਰਾਨ ਮੌਤ
Ad Position 24