ਫਗਵਾੜਾ, 22 ਦਸੰਬਰ (ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਕਿੰਡਰਗਾਰਡਨ ਵਿੰਗ 'ਚ ਫਰੋਸਟੀ ਫ਼ੈਸਟ ਦਾ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਨਿੱਕੇ ਵਿਦਿਆਰਥੀਆਂ ਨੂੰ ਮਨੋਰੰਜਕ ਗਤੀਵਿਧੀਆਂ ਦੇ ਜਰੀਏ ਸਿਖਾਉਣ, ਸਮਾਜਿਕ, ਸਹਿਭਾਗੀ ਤੇ ਆਤਮ ਵਿਸ਼ਵਾਸ ਨੂੰ ਵਧਾਉਣਾ ਸੀ | ਸਕੂਲ ਨੂੰ ਸਰਦੀ ਦੇ ਮੌਸਮ ਥੀਮ ਦੇ ਅਨੁਸਾਰ ਸਜਾਇਆ ਗਿਆ | ਸਰਦੀ ਤੇ ਕ੍ਰਿਸਮਸ ਵਿਸ਼ੇ 'ਤੇ ਆਧਾਰਿਤ ਵੱਖ-ਵੱਖ ਗਤੀਵਿਧੀਆਂ 'ਚ ਵਿਦਿਆਰਥੀਆਂ ਨੇ ਹਿੱਸਾ ਲਿਆ | ਤਿੰਨ ਦਿਨਾਂ ਸਮਾਰੋਹ 'ਚ ਮੂਵੀ ਸ਼ੋਅ, ਡਾਂਸ, ਪੋਪਕਾਰਨ ਕਾਰਟ ਗਤੀਵਿਧੀਆਂ ਪ੍ਰਮੁੱਖ ਆਕਰਸ਼ਨ ਰਹੀ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਬੱਚਿਆਂ ਤੇ ਅਧਿਆਪਕਾ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸੰਗਠਿਤ ਵਿਕਾਸ 'ਚ ਸਹਾਇਕ ਹੰੁਦੀਆਂ ਹਨ |