ਫਗਵਾੜਾ, 27 ਦਸੰਬਰ (ਹਰਜੋਤ ਸਿੰਘ ਚਾਨਾ)-ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਪਨਬੱਸ ਦੀ ਤੇਜ਼ ਰਫ਼ਤਾਰੀ ਬੱਸ ਦੇ ਟਰੱਕ 'ਚ ਵੱਜਣ ਕਾਰਨ ਡਰਾਈਵਰ ਜ਼ਖਮੀ ਹੋ ਗਿਆ ਤੇ ਸਵਾਰੀਆਂ 'ਚ ਹੜਕੰਪ ਮੱਚ ਗਿਆ | ਜ਼ਖਮੀ ਡਰਾਈਵਰ ਨੂੰ ਜੌਹਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ | ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੱਸ ਰਾਇੰਲ ਕਿੰਗ ਰਿਸੋਰਟ ਅੱਗੇ ਜਾ ਰਹੀ ਸੀ ਤੇ ਰਫ਼ਤਾਰ ਤੇਜ਼ ਹੋਣ ਕਾਰਨ ਉਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ | ਬੱਸ ਡਰਾਈਵਰ ਗੁਰਤੇਜ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਜੌਹਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ | ਹਾਦਸੇ ਕਾਰਨ ਸੜਕ 'ਤੇ ਕਾਫ਼ੀ ਸਮਾਂ ਜਾਮ ਲੱਗਾ ਰਿਹਾ ਤੇ ਲੋਕਾਂ ਨੂੰ ਪ੍ਰੇਸ਼ਾਨ ਦੀ ਸਾਹਮਣਾ ਕਰਨਾ ਪਿਆ | ਪੁਲਿਸ ਵਲੋਂ ਮੌਕੇ ਤੇ ਕਰੇਨ ਮੰਗਵਾ ਕੇ ਬੱਸ ਨੂੰ ਸੜਕ ਦੇ ਸਾਈਡ 'ਤੇ ਕਰਵਾ ਕੇ ਟ੍ਰੈਫ਼ਿਕ ਨੂੰ ਚਾਲੂ ਕਰਵਾਇਆ ਗਿਆ |