ਸੁਲਤਾਨਪੁਰ ਲੋਧੀ, 27 ਦਸੰਬਰ (ਥਿੰਦ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਸੋਵਾਲ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਮੀਟਿੰਗ ਦਾ ਆਗਾਜ਼ ਸਕੂਲ ਸਟਾਫ਼ ਵਲੋਂ ਜੀ ਆਇਆਂ ਨੂੰ ਆਖਦੇ ਹੋਏ ਮਾਪਿਆਂ ਦੀ ਰਜਿਸਟਰੇਸ਼ਨ ਤੋਂ ਕੀਤਾ ਗਿਆ | ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਇੰਚਾਰਜਾਂ ਵਲੋਂ ਮਾਪਿਆਂ ਨੂੰ ਬੱਚਿਆਂ ਦੀ ਵਿੱਦਿਅਕ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵਧੀਆ ਕਾਰਗੁਜ਼ਾਰੀ ਬਾਰੇ ਦੱਸਿਆ ਗਿਆ | ਉਪਰੰਤ ਮਾਪਿਆਂ ਦੀ ਵਰਕਸ਼ਾਪ ਦੌਰਾਨ ਲੈਕਚਰਾਰ ਸੰਦੀਪ ਕੁਮਾਰ ਨੇ ਮਾਪਿਆਂ ਨੂੰ ਬੱਚਿਆਂ ਨੂੰ ਘਰ ਵਿਚ ਸੁਖਾਵਾਂ ਮਾਹੌਲ, ਖ਼ਾਸ ਸਮਾਂ ਦੇਣ ਤੇ ਸਕਰੀਨ ਟਾਈਮ ਤੇ ਨਜ਼ਰ ਰੱਖਣ ਦੀ ਤਾਕੀਦ ਕੀਤੀ | ਸਕੂਲ ਇੰਚਾਰਜ ਇੰਦਰਜੀਤ ਕੌਰ ਨੇ ਮਾਪਿਆਂ ਨੂੰ ਜ਼ਿਲ੍ਹਾ ਤੇ ਸਟੇਟ ਪੱਧਰ ਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਬਾਰੇ ਦੱਸਿਆ ਗਿਆ | ਇਸ ਮੌਕੇ ਜਗਜੀਤ ਸਿੰਘ, ਦਲਬੀਰ ਸਿੰਘ ਖਿੰਡਾ, ਅੰਕੁਸ਼ ਨਾਰੰਗ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਰਮਨਦੀਪ ਸਿੰਘ, ਸਰਬਜੀਤ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਮਨਜੋਤ ਕੌਰ, ਗੁਰਿੰਦਰ ਕੌਰ, ਇੰਦਰਜੀਤ ਕੌਰ, ਗੁਰਮੀਤ ਕੌਰ, ਰਾਜਿੰਦਰ ਕੌਰ, ਜਗੀਰ ਸਿੰਘ ਅਤੇ ਬਖ਼ਸ਼ੋ ਹਾਜ਼ਰ ਸਨ |