ਫਗਵਾੜਾ, 27 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਹਰਿਗੋਬਿੰਦ ਐਜੂਕੇਸ਼ਨਲ ਕੌਸ਼ਲ ਪਲਾਹੀ ਵਲੋਂ ਜਗਤ ਸਿੰਘ ਪਲਾਹੀ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਲਾਹੀ ਦੇ ਮੀਰੀ ਪੀਰੀ ਹਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਤੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਸਜੇ ਦੀਵਾਨਾ ਵਿਚ ਸਕੂਲ ਦੇ ਬੱਚਿਆਂ ਵਲੋਂਾ ਵੀ ਕੀਰਤਨ ਤੇ ਵੱਖ-ਵੱਖ ਕਵਿਤਾਵਾਂ ਰਾਹੀ ਆਪਣੀ ਹਾਜ਼ਰੀ ਭਰੀ | ਇਸ ਮੌਕੇ ਛੋਟੇ-ਛੋਟੇ ਬੱਚਿਆਂ ਵਲੋਂ ਵੀ ਇਤਿਹਾਸ ਨਾਲ ਜਾਣੂ ਕਵਿਤਾਵਾਂ ਪੜ੍ਹੀਆਂ | ਅੰਤ ਵਿਚ ਪ੍ਰਬੰਧਕਾਂ ਨੇ ਇਸ ਮੌਕੇ ਤੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਤਿੰਦਰਪਾਲ ਸਿੰਘ ਪਲਾਹੀ ਪ੍ਰਧਾਨ, ਬਲਵਿੰਦਰ ਕੌਰ ਸਰਪੰਚ, ਜੋਧਨ ਸਿੰਘ ਪਲਾਹੀ, ਗੁਰਪਾਲ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਕੌਰ ਪੰਚ, ਰਾਜ ਰਾਣੀ ਪੰਚ, ਸੁਖਵਿੰਦਰ ਸਿੰਘ ਡੋਲ, ਨੰਬਰਦਾਰ ਧਰਮਿੰਦਰ ਸਿੰਘ, ਪਰਮਿੰਦਰ ਕੁਮਾਰ ਸੈਕਟਰੀ, ਸੋਹਣ ਸਿੰਘ ਬਸਰਾ, ਪਿ੍ੰਸੀਪਲ ਗੁਰਵਿੰਦਰ ਕੌਰ, ਪਿ੍ੰਸੀਪਲ ਜਗਮੋਹਨ ਵਰਮਾ, ਪਿ੍ੰਸੀਪਲ ਸੀਤਲ ਲੋਈ, ਮਾਸਟਰ ਪ੍ਰਮੋਦ ਜੋਸ਼ੀ, ਸਤਿੰਦਰ ਸਿੰਘ, ਗੁਰਪ੍ਰੀਤ ਸਿੰਘ ਤੋ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |