23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਿੰਡ ਗੋਪੀਪੁਰ ਦਾ ਸਰਪੰਚ ਤੇ ਇਕ ਪੰਚ ਮੁਅੱਤਲ

Ad Position 21
No active advertisement
ਅਜੀਤ ਡੈਸਕ 30-12-2025
ਕਪੂਰਥਲਾ, 29 ਦਸੰਬਰ (ਸਡਾਨਾ)-ਬਿਨਾ ਤਕਨੀਕੀ ਸਲਾਹ ਅਤੇ ਮਨਜ਼ੂਰੀ ਤੋਂ ਛੱਪੜ ਵਾਲੀ ਜਗਾ 'ਤੇ ਬਿਨਾ ਅਗਾਊਾ ਐਸਟੀਮੇਟ ਦੇ ਸੀਵਰੇਜ ਪਾਉਣ ਦੇ ਮਾਮਲੇ ਨੂੰ ਲੈ ਕੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਗ੍ਰਾਮ ਪੰਚਾਇਤ ਗੋਪੀਪੁਰ ਦੇ ਸਰਪੰਚ ਗੁਰਪਿ੍ੰਸ ਸਿੰਘ ਤੇ ਮੈਂਬਰ ਪੰਚਾਇਤ ਰਾਜਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ | ਜਦਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਸਰਪੰਚ ਅਤੇ ਪੰਚ ਵਲੋਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਗਿਆ ਹੈ | ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਆਪਣੇ ਹੁਕਮਾਂ ਵਿਚ ਦੱਸਿਆ ਕਿ ਤਫ਼ਤੀਸ਼ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਆਪਣੇ ਜਾਰੀ ਪੱਤਰ ਵਿਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਗ੍ਰਾਮ ਪੰਚਾਇਤ ਗੋਪੀਪੁਰ ਦੇ ਸਰਪੰਚ ਵਲੋਂ ਆਪਣੇ ਪੱਧਰ 'ਤੇ ਸੀਵਰੇਜ ਦਾ ਕੰਮ ਕਰਵਾ ਕੇ ਅਤੇ ਛੱਪੜ ਵਾਲੀ ਜਗਾ 'ਤੇ ਸੀਵਰੇਜ ਪਾ ਕੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ ਤੇ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਤਕਨੀਕੀ ਮਨਜ਼ੂਰੀ ਤੇ ਐਸਟੀਮੇਟ ਵੀ ਨਹੀਂ ਲਿਆ ਗਿਆ | ਇਸ ਤੋਂ ਇਲਾਵਾ ਪੰਚਾਇਤੀ ਜ਼ਮੀਨ ਦੀ ਬੋਲੀ ਵੀ ਨਿਗਰਾਨ ਅਧਿਕਾਰੀ ਦੀ ਗੈਰ ਹਾਜ਼ਰੀ ਵਿਚ ਕਰਵਾਈ ਗਈ ਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਇਹ ਬੋਲੀ ਪੰਚ ਰਾਜਵਿੰਦਰ ਸਿੰਘ ਦੇ ਨਾਂਅ 'ਤੇ ਕਰ ਦਿੱਤੀ ਗਈ | ਇਸ ਮਾਮਲੇ ਸਬੰਧੀ ਵਿਭਾਗ ਦੇ ਡਾਇਰੈਕਟਰ ਵਲੋਂ ਸਰਪੰਚ ਤੇ ਪੰਚ ਨੂੰ ਮੁਅੱਤਲ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਲੁਟੇਰੇ ਇੱਕੋ ਰਾਤ ਦੋ ਪੈਟਰੋਲ ਪੰਪਾਂ ਤੋਂ ਨਕਦੀ ਲੁੱਟ ਕੇ ਫਰਾਰ ਅਗਲੀ ਖ਼ਬਰ ਮਨਰੇਗਾ ਖਤਮ ਕਰਕੇ ਕੇਂਦਰ ਸਰਕਾਰ ਨੇ ਗਰੀਬਾਂ ਦਾ ਰੋਜ਼ਗਾਰ ਖੋਹਿਆ: ਚੀਮਾ
Ad Position 24