ਨਡਾਲਾ, 30 ਦਸੰਬਰ (ਰਘਬਿੰਦਰ ਸਿੰਘ) ਨਡਾਲਾ-ਸੁਭਾਨਪੁਰ ਰੋਡ, ਤੇ ਪਿੰਡ ਤਾਜਪੁਰ ਤੇ ਮੁਸਤਫਾਬਾਦ ਵਿਚਕਾਰ ਸਰਪੰਚ ਢਾਬੇ ਤੋਂ ਕੀਮਤੀ ਟੂਟੀਆਂ ਚੋਰੀ ਹੋਈਆਂ ਹਨ | ਇਸ ਸੰਬੰਧੀ ਢਾਬੇ ਤੇ ਕੁਕਿੰਗ ਦਾ ਕੰਮ ਕਰਦੇ ਨੇਪਾਲੀ ਵਰਕਰ ਪ੍ਰਕਾਸ਼ ਪੁੱਤਰ ਰਾਜੂ ਨੇ ਦੱਸਿਆ ਕਿ ਦੁਪਹਿਰ 2 ਕੁ ਵਜੇ ਜਦ ਢਾਬੇ ਦੇ ਬਾਥਰੂਮਾਂ ਵੱਲ ਗੇੜਾ ਮਾਰਿਆਂ ਤਾਂ ਕੀ ਵੇਖਿਆ ਕਿ ਉੱਥੇ ਲੱਗੀਆਂ 7 ਕੀਮਤੀ ਟੂਟੀਆਂ ਗ਼ਾਇਬ ਹਨ, ਜਿਸ ਬਾਰੇ ਉਨ੍ਹਾਂ ਆਪਣੇ ਮਾਲਕ ਨੂੰ ਜਾਣਕਾਰੀ ਦੇ ਦਿੱਤੀ ਹੈ | ਗੱਲਬਾਤ ਕਰਦੇ ਸਰਪੰਚ ਢਾਬੇ ਦੇ ਮਾਲਕ ਪਰਮਜੀਤ ਸਿੰਘ ਢਿੱਲੋਂ (ਬਾਮੂੰਵਾਲ) ਨੇ ਦੱਸਿਆ ਕਿ ਇਹ ਚੋਰੀ ਕਰਨ ਦੇ ਤਰੀਕੇ ਤੋਂ ਇਸ ਤਰਾਂ ਲੱਗਦਾ ਕਿ ਚੋਰੀ ਕਰਨ ਵਾਲਾ ਬਹੁਤ ਹੀ ਕਾਰੀਗਰ ਕਿਸਮ ਦਾ ਚੋਰ ਹੈ ਕਿਉਂਕਿ ਉਸ ਨੇ ਟੂਟੀਆਂ ਉਤਾਰ ਕੇ, ਪਾਣੀ ਦੀ ਆਵਾਜ਼ ਨਾ ਆਵੇ ਉਸ ਉੱਪਰ ਨਿਪਲਾਂ ਚੜਾ ਦਿੱਤੀਆਂ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |