09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਐਲ.ਆਈ.ਸੀ. ਦੀਆਂ ਵੱਖ-ਵੱਖ ਬੱਚਤ ਸਕੀਮਾਂ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਲਈ ਵਰਦਾਨ ਸਾਬਤ ਹੋਣਗੀਆਂ-ਨਿਰਵੈਰ ਰਾਗਵਾ

ਕਪੂਰਥਲਾ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਜੀਵਨ ਬੀਮਾ ਨਿਗਮ (ਐਲ. ਆਈ.

Ad Position 21
No active advertisement
ਗੁਰਦੁਆਰਾ ਗੁਰੂ ਨਾਨਕ ਲੋਕ ਸਭਾ ਕਿਸ਼ਨਪੁਰਾ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਦੌਰਾਨ ਸੰਗਤਾਂ ਨਾਲ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਕਿਸ਼ਨਪੁਰਾ, ਚਰਨਜੀਤ ਸਿੰਘ ਬਿੱਟਾ, ਨਿਰਮਲ ਸਿੰਘ ਤੇ ਹੋਰ ਪਤਵੰਤੇ। 10-08-2026
ਕਪੂਰਥਲਾ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਵਲੋਂ ਜਾਰੀ ਸਿੰਗਲ ਪ੍ਰੀਮੀਅਮ, ਨਵਜੀਵਨ ਸ੍ਰੀ, ਜੀਵਨ ਸਾਥੀ, ਜੀਵਨ ਉਮੰਗ, ਪੈਨਸ਼ਨ ਅਤੇ ਹਰ ਉਮਰ ਵਰਗ ਦੇ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਲਈ ਬੱਚਤ ਸੁਨਹਿਰੀ ਭਵਿੱਖ ਸਬੰਧੀ ਸਕੀਮਾਂ ਵਰਦਾਨ ਸਾਬਤ ਹੋਣਗੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਿਰਵੈਰ ਰਾਗਵਾ ਜ਼ੋਨਲ ਮੈਨੇਜਰ ਉੱਤਰੀ ਖੇਤਰ ਅਤੇ ਯੰਗਜ਼ੋਰ ਰੀਜਨਲ ਮੈਨੇਜਰ (ਮਾਰਕੀਟਿੰਗ) ਉੱਤਰੀ ਖੇਤਰ ਨੇ ਨਿਗਮ ਵਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਕਾਸ ਅਫ਼ਸਰਾਂ, ਬੀਮਾ ਏਜੰਟਾਂ, ਕਰਮਚਾਰੀਆਂ ਅਤੇ ਬੀਮਾ ਅਫ਼ਸਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸਤੋਂ ਇਲਾਵਾ ਨਿਗਮ ਦੇ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਦੀ ਸਮੁੱਚੀ ਉੱਤਰੀ ਖੇਤਰ ਦੀ ਵਧੀਆ ਕਾਰਗੁਜ਼ਾਰੀ ਤੇ ਪਹਿਲੇ ਸਤਕਬੀਰ ਬਣਨ ਉਪਰੰਤ ਸਿਰੋਪਾਓ ਦੇ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ | ਇਸਤੋਂ ਪਹਿਲਾਂ ਨਿਗਮ ਦੇ ਜਲੰਧਰ ਮੰਡਲ ਦੇ ਡਵੀਜ਼ਨਲ ਮੈਨੇਜਰ ਮੁਨੀਸ਼ ਅੰਗਰੀਸ਼, ਮਾਰਕੀਟਿੰਗ ਮੈਨੇਜਰ ਲਵ ਕੁਮਾਰ, ਮੰਡਲ ਮੈਨੇਜਰ ਮਨੀਸ਼ ਸੁਖੀਜਾ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਤੇ ਸਿਰੋਪੇ ਦੇ ਕੇ ਜੀ ਆਇਆਂ ਕਿਹਾ | ਉਪਰੰਤ ਮਨੀਸ਼ ਸੁਖੀਜਾ ਨੇ ਜਲੰਧਰ ਮੰਡਲ ਨਾਲ ਸਬੰਧਿਤ ਬੀਮਾ ਨਿਗਮ ਦੀਆਂ ਵੱਖ-ਵੱਖ ਬ੍ਰਾਂਚਾ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੜ੍ਹੀ | ਸਮਾਗਮ ਦੀ ਸਮਾਪਤੀ ‘ਤੇ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਨਿਗਮ ਵਲੋਂ ਮੁੱਖ ਮਹਿਮਾਨ, ਸਮੂਹ ਬੀਮਾ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ | ਨਿਗਮ ਦੀ ਕਪੂਰਥਲਾ ਬ੍ਰਾਂਚ ਦੇ ਸੀਨੀਅਰ ਮੈਨੇਜਰ ਅਸ਼ੋਕ ਕੁਮਾਰ ਕਾਲੜਾ ਤੇ ਸਹਾਇਕ ਬ੍ਰਾਂਚ ਮੈਨੇਜਰ ਰਵੀਪਾਲ ਅਗਰਵਾਲ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਮੂਹ ਸਹਿਯੋਗ ਸ਼ਖ਼ਸੀਅਤਾਂ ਦਾ ਸ਼ੁਕਰੀਆ ਅਦਾ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਵਿਕਾਸ ਅਧਿਕਾਰੀ, ਅਰਵਿੰਦਰ ਸਿੰਘ ਵਿਕਾਸ ਅਧਿਕਾਰੀ, ਚੰਦਨ ਕੁਮਾਰ ਗੁਪਤਾ, ਗੁਰਵਿੰਦਰ ਸਿੰਘ ਚੀਫ਼ ਆਰਗੇਨਾਈਜ਼ਰ ਹੁਸ਼ਿਆਰਪੁਰ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਹਰਗੋਬਿੰਦ ਸਿੰਘ, ਪਰਮਜੀਤ ਸਿੰਘ, ਕੁਲਦੀਪ ਕੁਮਾਰ, ਮੋਹਨ ਸਿੰਘ, ਸਤਨਾਮ ਸਿੰਘ, ਹਰਜੋਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿੰਘਰਾਲਾ ਸਕੂਲ ਨਡਾਲਾ ਦੇ ਵਿਹੜੇ ’ਚ ਮਨਾਇਆ ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ
Ad Position 24