ਦੁਬਈ, 2 ਜਨਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸੀਨੀਅਰ ਈਰਾਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਕ-ਦੂਜੇ ਨੂੰ ਧਮਕੀਆਂ ਦਿੱਤੀਆਂ, ਕਿਉਂਕਿ ਇਸਲਾਮੀ ਗਣਰਾਜ ਦੇ ਕੁਝ ਹਿੱਸਿਆਂ 'ਚ ਆਰਥਿਕ ਵਿਰੋਧ ਪ੍ਰਦਰਸ਼ਨ ਵਧ ਰਹੇ ਸਨ, ਜਿਸ ਨਾਲ ਜੂਨ 'ਚ ਅਮਰੀਕਾ ਦੁਆਰਾ ਈਰਾਨੀ ਪ੍ਰਮਾਣੂ ਸਥਾਨਾਂ 'ਤੇ ਬੰਬਾਰੀ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵਧ ਗਿਆ | ਟਰੰਪ ਨੇ ਆਪਣੇ ਸੋਸ਼ਲ ਪਲੇਟਫਾਰਮ 'ਤੇ ਈਰਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਢੰਗ ਨਾਲ ਦਬਾਉਂਦਾ ਹੈ ਤਾਂ ਸੰਯੁਕਤ ਰਾਜ ਅਮਰੀਕਾ ਉਨ੍ਹਾਂ (ਪ੍ਰਦਰਸ਼ਨਕਾਰੀਆਂ) ਦੇ ਬਚਾਅ ਲਈ ਆਵੇਗਾ | ਪ੍ਰਦਰਸ਼ਨਾਂ ਨਾਲ ਜੁੜੀ ਹਿੰਸਾ 'ਚ ਹੁਣ ਤੱਕ ਘੱਟੋ-ਘੱਟ ਸੱਤ ਲੋਕ ਮਾਰੇ ਗਏ ਹਨ, ਜੋ ਕਿ ਈਰਾਨ ਦੀ ਰਿਆਲ ਮੁਦਰਾ ਦੇ ਡਿਗਣ ਕਾਰਨ ਸ਼ੁਰੂ ਹੋਏ ਸਨ | ਇਸ ਦੇ ਬਾਅਦ ਅਲੀ ਲਾਰੀਜਾਨੀ ਸਾਬਕਾ ਸੰਸਦ ਸਪੀਕਰ ਜੋ ਈਰਾਨ ਦੀ ਸੁਪਰੀਮ ਨੈਸ਼ਨਲ ਸੁਰੱਖਿਆ ਕੌਂਸਲ ਦੇ ਸਕੱਤਰ ਵਜੋਂ ਕੰਮ ਕਰਦੇ ਹਨ, ਨੇ 'ਐਕਸ' 'ਤੇ ਦੋਸ਼ ਲਗਾਇਆ ਕਿ ਇਜ਼ਰਾਈਲ ਅਤੇ ਅਮਰੀਕਾ ਪ੍ਰਦਰਸ਼ਨਾਂ ਨੂੰ ਭੜਕਾ ਰਹੇ ਹਨ | ਇਨ੍ਹਾਂ ਨੇ ਇਸ ਦੋਸ਼ ਦਾ ਸਮਰਥਨ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ, ਜੋ ਈਰਾਨੀ ਅਧਿਕਾਰੀਆਂ ਨੇ ਦੇਸ਼ 'ਚ ਚੱਲ ਰਹੇ ਸਾਲਾਂ ਦੇ ਵਿਰੋਧ ਪ੍ਰਦਰਸ਼ਨਾਂ ਦÏਰਾਨ ਵਾਰ-ਵਾਰ ਲਗਾਇਆ ਹੈ | ਲਾਰੀਜਾਨੀ ਨੇ ਕਿਹਾ ਕਿ ਟਰੰਪ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਘਰੇਲੂ ਸਮੱਸਿਆ 'ਚ ਅਮਰੀਕਾ ਦੁਆਰਾ ਦਖ਼ਲ ਪੂਰੇ ਖੇਤਰ 'ਚ ਹਫੜਾ-ਦਫੜੀ ਅਤੇ ਅਮਰੀਕੀ ਹਿੱਤਾਂ ਦੇ ਵਿਨਾਸ਼ ਦੇ ਬਰਾਬਰ ਹੈ |