12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਦਿੱਲੀ 'ਚ ਵੀਜ਼ਾ ਤੇ ਪਾਸਪੋਰਟ ਧੋਖਾਧੜੀ 'ਚ 130 ਤੋਂ ਵੱਧ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-01-2026
ਨਵੀਂ ਦਿੱਲੀ, 3 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਦੀ ਆਈ. ਜੀ. ਆਈ. ਹਵਾਈ ਅੱਡਾ ਯੂਨਿਟ ਨੇ ਵੀਜ਼ਾ ਅਤੇ ਪਾਸਪੋਰਟ ਧੋਖਾਧੜੀ ਦੇ ਵਿਰੁੱਧ ਇਕ ਵੱਡੀ ਕਾਰਵਾਈ ਕਰਦੇ ਹੋਏ ਸਾਲ 2025 ਵਿਚ 130 ਤੋਂ ਵੱਧ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਲੋਕਾਂ ਵਿਚ ਗ਼ੈਰ ਕਾਨੂੰਨੀ ਇਮੀਗ੍ਰੇਸ਼ਨ ਵਿਚ ਸ਼ਾਮਿਲ ਟ੍ਰੈਵਲ ਏਜੰਟ ਅਤੇ ਉਨ੍ਹਾਂ ਦੇ ਮਦਦਗਾਰ ਵੀ ਸ਼ਾਮਿਲ ਹਨ | ਆਈ. ਜੀ. ਆਈ. ਹਵਾਈ ਅੱਡਾ ਪੁਲਿਸ ਦੇ ਮੁਤਾਬਿਕ, ਜਾਂਚ ਦੇ ਤਰੀਕਿਆਂ ਵਿਚ ਬਦਲਾਅ ਕਰਦੇ ਹੋਏ ਅਪਰਾਧ ਤੋਂ ਹੋਣ ਵਾਲੀ ਕਮਾਈ ਦਾ ਪਤਾ ਲਗਾਉਣ ਲਈ ਵਿੱਤੀ ਜਾਂਚ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ | ਨਕਦੀ ਲੈਣ-ਦੇਣ ਦੀਆਂ ਚੁਣੌਤੀਆਂ ਦੇ ਬਾਵਜੂਦ, ਜਾਂਚ ਕਰਤਾਵਾਂ ਨੇ ਅਜਿਹੇ 100 ਤੋਂ ਵੱਧ ਬੈਂਕ ਖਾਤਿਆਂ ਦੀ ਪਛਾਣ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ 'ਚ ਹਮਲੇ ਦੇ ਤਿੰਨ ਦਿਨ ਬਾਅਦ ਹਿੰਦੂ ਕਾਰੋਬਾਰੀ ਦੀ ਮÏਤ ਅਗਲੀ ਖ਼ਬਰ ਪੰਜਾਬ ਦੇ ਨੌਜਵਾਨਾਂ ਨੂੰ 61000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲੀਆਂ-ਮੁੱਖ ਮੰਤਰੀ
Ad Position 24