328 ਪਾਵਨ ਸਰੂਪ ਮਾਮਲੇ 'ਚ ਅੰਮਿ੍ਤਸਰ ਵਿਖੇ ਪੁਲਿਸ ਵਲੋਂ ਦਰਜ ਐਫ. ਆਈ. ਆਰ. ਵਿਚ ਨਾਮਜ਼ਦ 16 ਮੁਲਜ਼ਮਾਂ 'ਚੋਂ ਬੀਤੇ ਦਿਨੀਂ ਸੀ.ਏ. ਸਤਿੰਦਰ ਸਿੰਘ ਕੋਹਲੀ ਦੀ ਗਿ੍ਫ਼ਤਾਰੀ ਤੋਂ ਬਾਅਦ ਅੱਜ ਸਿੱਟ ਵਲੋਂ ਇੱਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ | ਭਾਵੇਂ ਕਿ ਅਜੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਗਿ੍ਫ਼ਤਾਰੀ ਬਾਰੇ ਅਧਿਕਾਰਤ ਸੂਚਨਾ ਨਹੀਂ ਜਾਰੀ ਕੀਤੀ ਗਈ, ਪਰ ਜਾਣਕਾਰ ਸੂਤਰਾਂ ਅਨੁਸਾਰ ਅੱਜ ਪੁਲਿਸ ਕਮਿਸ਼ਨਰ ਦੀ ਅਗਵਾਈ ਵਾਲੀ ਸਿੱਟ ਦੀ ਟੀਮ ਵਲੋਂ ਸ਼ੋ੍ਰਮਣੀ ਕਮੇਟੀ ਦੇ ਸੇਵਾ ਮੁਕਤ ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜੋ ਅੰਮਿ੍ਤਸਰ ਦਾ ਵਸਨੀਕ ਦੱਸਿਆ ਜਾਂਦਾ ਹੈ | ਇਸ ਸੰਬੰਧੀ ਪੁਲਿਸ ਕਮਿਸ਼ਨਰ ਵਲੋਂ ਦੇਰ ਰਾਤ ਜਾਂ ਕੱਲ੍ਹ ਨੂੰ ਖ਼ੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ |