17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਵਿਆਹ ਸਮਾਗਮ 'ਚ ਸ਼ਾਮਿਲ 'ਆਪ' ਦੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 05-01-2026

* ਖੇਮਕਰਨ ਤੋਂ ਵਿਧਾਇਕ ਧੁੰਨ ਵੀ ਸਨ ਵਿਆਹ 'ਚ ਮੌਜੂਦ * ਮਿਲ ਚੁੱਕੀਆਂ ਸਨ ਫਿਰੌਤੀ ਦੀਆਂ ਧਮਕੀਆਂ
ਅੰਮਿ੍ਤਸਰ, 4 ਜਨਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਸ਼ਹਿਰੀ ਖੇਤਰ 'ਚ ਅੱਜ ਇਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਪੁੱਜੇ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਤਰਨ ਤਾਰਨ ਦੇ ਪ੍ਰਮੁਖ ਆੜ੍ਹਤੀ ਕਾਰੋਬਾਰੀ ਦੀ ਇਕ ਰਿਜ਼ੋਰਟ 'ਚ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਵਿਆਹ ਸਮਾਗਮ 'ਚ ਆਮ ਆਦਮੀ ਪਾਰਟੀ ਦੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਵੀ ਮੌਜੂਦ ਸਨ | ਮਿ੍ਤਕ ਸਰਪੰਚ ਦੀ ਸ਼ਨਾਖਤ ਜਰਮਲ ਸਿੰਘ ਠੇਕੇਦਾਰ (50) ਪੁੱਤਰ ਨੇਕ ਸਿੰਘ ਵਾਸੀ ਪਿੰਡ ਵਲਟੋਹਾ ਸੰਧੂਆਂ, ਖੇਮਕਰਨ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ | ਮਿਲੇ ਵੇਰਵਿਆਂ ਅਨੁਸਾਰ ਅੱਡਾ ਅਮਰਕੋਟ ਦੇ ਸਰਪੰਚ ਹਰਜੀਤ ਸਿੰਘ ਸ਼ੈਰੀ ਦੀ ਭੈਣ ਦਾ ਵਿਆਹ ਅੰਮਿ੍ਤਸਰ ਦੇ ਰਿਜੋਰਟ ਮੈਰੀਗੋਲਡ ਅੰਮਿ੍ਤਸਰ-ਵੇਰਕਾ ਬਾਈਪਾਸ ਵਿਖੇ ਸੀ | ਉਕਤ ਸਰੰਪਚ ਆਪਣੇ ਹੋਰ ਸਾਥੀਆਂ, ਜਿਨ੍ਹਾਂ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਧੁੰਨ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ, ਸਾਬਕਾ ਸਰਪੰਚ ਦਲਜੀਤ ਸਿੰਘ ਬੱਬ ਤੇ ਹੋਰ ਮੁਹਤਬਰਾਂ ਨਾਲ ਵਿਆਹ ਸਮਾਗਮ 'ਚ ਪੁੱਜੇ ਸਨ | ਵਿਧਾਇਕ ਸ: ਧੁੰਨ ਤੇ ਹੋਰ ਆਗੂ ਦੁਪਹਿਰ ਵੇਲੇ ਦਾ ਖਾਣਾ ਖਾਣ ਲਈ ਉੱਠੇ ਸਨ ਤੇ ਉਕਤ ਸਰਪੰਚ ਹੋਰਨਾਂ ਨਾਲ ਟੇਬਲ 'ਤੇ ਹੀ ਬੈਠੇ ਹੋਏ ਸਨ ਕਿ 2 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ, ਜੋ ਉਨ੍ਹਾਂ ਦੇ ਸਿਰ 'ਚ ਵੱਜੀਆਂ | ਵਿਆਹ 'ਚ ਇਸ ਘਟਨਾ ਉਪਰੰਤ ਹਫੜਾ-ਦਫੜੀ ਮਚ ਗਈ ਤੇ ਹਮਲਾਵਰ ਇਸ ਘਟਨਾ ਨੂੰ ਅੰਜਾਮ ਦੇ ਕੇ ਉਥੋਂ ਫਰਾਰ ਹੋ ਗਏ | ਗੰਭੀਰ ਜ਼ਖ਼ਮੀ ਹੋਏ ਸਰਪੰਚ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮਿ੍ਤਕ ਐਲਾਨ ਕਰ ਦਿੱਤਾ ਗਿਆ | ਵਿਆਹ 'ਚ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਸਰਪੰਚ ਨੂੰ ਪਹਿਲਾਂ ਵੀ ਫਿਰੌਤੀ ਲਈ ਧਮਕੀਆਂ ਮਿਲੀਆਂ ਸਨ | ਘਟਨਾ ਸਥਾਨ 'ਤੇ ਪੁੱਜੇ ਡੀ. ਸੀ. ਪੀ. (ਸਿਟੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਤਲਾਂ ਨੂੰ ਜਲਦ ਹੀ ਗਿ੍ਫਤਾਰ ਕਰ ਲਿਆ ਜਾਵੇਗਾ | ਫਿਰੌਤੀ ਲਈ ਮਿਲ ਰਹੀਆਂ ਧਮਕੀਆਂ ਬਾਰੇ ਪੁੱਛੇ ਜਾਣ 'ਤੇ ਅਣਜਾਣਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਸਰਪੰਚ ਤਰਨ ਤਾਰਨ ਦੇ ਪਿੰਡ ਦੇ ਰਹਿਣ ਵਾਲੇ ਸਨ ਤੇ ਇਹ ਮਾਮਲਾ ਤਰਨ ਤਾਰਨ ਪੁਲਿਸ ਨਾਲ ਸੰਬੰਧਿਤ ਹੈ |

Ad Position 22
No active advertisement
ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਸਮੱਗਰੀ ਹਟਾਏਗਾ 'ਐਕਸ' <br/> ਅਗਲੀ ਖ਼ਬਰ ਵੈਨੇਜ਼ੁਏਲਾ 'ਚ ਅਮਰੀਕੀ ਕਾਰਵਾਈ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ-ਸੰਯੁਕਤ ਰਾਸ਼ਟਰ <br/>
Ad Position 24