ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2026-27 ਲਈ ਪੂੰਜੀਗਤ ਖਰਚ ਲਈ ਰੇਲਵੇ ਮੰਤਰਾਲੇ ਨੂੰ 2,77,830 ਕਰੋੜ ਜਾਰੀ ਕਰਨ ਦਾ ਐਲਾਨ ਕੀਤਾ ਹੈ | ਇਸ ਬਜਟ ਵਿਚ ਨਵੀਆਂ ਰੇਲਵੇ ਲਾਈਨਾਂ ਦਾ ਨਿਰਮਾਣ ਅਤੇ ਲੋਕੋਮੋਟਿਵ, ਵੈਗਨ ਅਤੇ ਕੋਚਾਂ ਦੀ ਖਰੀਦ ਸਮੇਤ ਹੋਰ ਕੰਮ ਸ਼ਾਮਿਲ ਹਨ | ਮੰਤਰਾਲੇ ਨੂੰ ਵਿੱਤੀ ਸਾਲ 2025-26 ਵਿਚ 2,52,000 ਕਰੋੜ ਰੁਪਏ ਪ੍ਰਾਪਤ ਹੋਏ ਸਨ ਅਤੇ ਆਉਣ ਵਾਲੇ ਵਿੱਤੀ ਸਾਲ ਲਈ ਮÏਜੂਦਾ ਅਲਾਟਮੈਂਟ 10.25 ਪ੍ਰਤੀਸ਼ਤ ਵੱਧ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ | ਇਸ ਤੋਂ ਇਲਾਵਾ, ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਮੰਤਰਾਲੇ ਨੂੰ ਵਾਧੂ-ਬਜਟ ਸਰੋਤਾਂ ਤੋਂ 15,000 ਕਰੋੜ ਰੁਪਏ ਪ੍ਰਾਪਤ ਹੋਣਗੇ | ਰੇਲਵੇ ਦੀ ਕੁੱਲ ਆਮਦਨ 3,85,733.33 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਦੋਂ ਕਿ ਖਰਚ 3,82,186.01 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਿਸਦੇ ਨਤੀਜੇ ਵਜੋਂ ਵਿੱਤੀ ਸਾਲ ਦੇ ਅੰਤ ਵਿੱਚ 3,547.32 ਕਰੋੜ ਰੁਪਏ ਦਾ ਸਰਪਲੱਸ ਹੋਵੇਗਾ¢ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੇਲਵੇਂ ਲਈ ਵੱਡੇ ਐਲਾਨ ਕੀਤੇ ਹਨ | ਕੇਂਦਰੀ ਬਜਟ ਸਾਲ 2026 'ਚ ਸੱਤ ਹਾਈ-ਸਪੀਡ ਰੇਲ ਕਾਰੀਡੋਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ | ਦਿੱਲੀ-ਵਾਰਾਨਸੀ, ਵਾਰਾਨਸੀ-ਸਿਲੀਗੁੜੀ ਸਮੇਤ ਸੱਤ ਹਾਈ-ਸਪੀਡ ਰੇਲ ਕਾਰੀਡੋਰ ਬਣਾਏ ਜਾਣਗੇ | ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ ਕਿ ਵਾਤਾਵਰਣ ਦੇ ਲਿਹਾਜ਼ ਨਾਲ ਟਿਕਾਊ ਪੈਸੈਂਜਰ ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਅਸੀ ਸ਼ਹਿਰਾਂ ਦਰਮਿਆਨ ਗ੍ਰੋਥ ਕਨੈਕਟਰ ਦੇ ਤੌਰ 'ਤੇ ਸੱਤ ਹਾਈ-ਸਪੀਡ ਰੇਲ ਕਾਰੀਡੋਰ ਬਣਾਵਾਂਗੇ | ਕੇਂਦਰੀ ਬਜਟ ਨੇ ਵਾਤਾਵਰਣ ਅਨੁਕੂਲ ਯਾਤਰੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਇਕ ਵੱਡਾ ਕਦਮ ਚੁੱਕਿਆ ਗਿਆ ਹੈ, ਜਿਸ ਵਿਚ ਪ੍ਰਮੁੱਖ ਸ਼ਹਿਰੀ ਅਤੇ ਆਰਥਿਕ ਕੇਂਦਰਾਂ ਵਿਚਕਾਰ ਸੱਤ ਹਾਈ-ਸਪੀਡ ਰੇਲ ਕੋਰੀਡੋਰ ਵਿਕਸਤ ਕਰਨ ਦਾ ਪ੍ਰਸਤਾਵ ਹੈ¢ ਇਹ ਕੋਰੀਡੋਰ ਸੰਪਰਕ ਵਜੋਂ ਕੰਮ ਕਰਨਗੇ, ਯਾਤਰਾ ਦੇ ਸਮੇਂ ਨੂੰ ਘਟਾਉਣਗੇ, ਨਿਕਾਸ ਨੂੰ ਘਟਾਉਣਗੇ ਅਤੇ ਖੇਤਰੀ ਵਿਕਾਸ ਦਾ ਸਮਰਥਨ ਕਰਨਗੇ |
ਰੇਲਵੇ ਲਈ 2.77 ਲੱਖ ਕਰੋੜ 7 ਹਾਈ-ਸਪੀਡ ਰੇਲ ਕਾਰੀਡੋਰਾਂ ਦਾ ਐਲਾਨ
ਅਜੀਤ ਡੈਸਕ
02-02-2026