30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਆਪ੍ਰੇਸ਼ਨ ਸੰਧੂਰ ਤੋਂ ਬਾਅਦ ਰੱਖਿਆ ਬਜਟ ਵਧਾ ਕੇ 7.85 ਲੱਖ ਕਰੋੜ ਕੀਤਾ

Ad Position 21
No active advertisement
ਅਜੀਤ ਡੈਸਕ 02-02-2026
ਨਵੀਂ ਦਿੱਲੀ, 1 ਫਰਵਰੀ (ਪੀ.ਟੀ.ਆਈ.)-ਭਾਰਤ ਨੇ ਰੱਖਿਆ ਬਜਟ ਵਜੋਂ 7,84,678 ਕਰੋੜ ਰੁਪਏ ਰੱਖੇ ਹਨ, ਜੋ ਕਿ ਪਿਛਲੇ ਸਾਲ ਦੇ 6.81 ਲੱਖ ਕਰੋੜ ਰੁਪਏ ਦੇ ਅਲਾਟਮੈਂਟ ਨਾਲੋਂ 15 ਫੀਸਦੀ ਦਾ ਵੱਡਾ ਵਾਧਾ ਹੈ | ਇਸ ਵਿਚ ਉਸਦੀ ਫੌਜ ਮੁੱਖ ਤੌਰ 'ਤੇ ਚੀਨ ਅਤੇ ਪਾਕਿਸਤਾਨ ਤੋਂ ਵਧਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਲੜਾਈ ਦੀ ਤਾਕਤ ਨੂੰ ਵਧਾਉਣ 'ਤੇ ਕੇਂਦਿ੍ਤ ਕਰ ਰਹੀ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੀ ਇਤਿਹਾਸਕ ਸਫਲਤਾ ਦੇ ਪਿਛੋਕੜ ਵਿਚ, ਪੂੰਜੀ ਪ੍ਰਾਪਤੀ ਲਈ ਬਜਟ ਸਮੇਤ ਰੱਖਿਆ ਖਰਚ ਵਿਚ ਵਾਧੇ ਨੇ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਵੀ ਮਜ਼ਬੂਤ ਬਣਾਉਣ ਦੇ ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕੀਤਾ ਹੈ | ਕੁੱਲ ਵੰਡ ਵਿਚੋਂ, 2,19,306 ਕਰੋੜ ਰੁਪਏ ਹਥਿਆਰਬੰਦ ਬਲਾਂ ਲਈ ਪੂੰਜੀ ਖਰਚ ਲਈ ਰੱਖੇ ਗਏ ਹਨ ਜਿਸ ਵਿਚ ਮੁੱਖ ਤੌਰ 'ਤੇ ਨਵੇਂ ਹਥਿਆਰ, ਜਹਾਜ਼, ਜੰਗੀ ਜਹਾਜ਼ ਅਤੇ ਹੋਰ ਫੌਜੀ ਹਾਰਡਵੇਅਰ ਖਰੀਦਣਾ ਸ਼ਾਮਿਲ ਹੈ | ਇਹ ਪੂੰਜੀ ਖਰਚ 2025-26 ਦੇ ਬਜਟ ਅਨੁਮਾਨਾਂ ਨਾਲੋਂ 21.84 ਫੀਸਦੀ ਵੱਧ ਹੈ | ਪੂੰਜੀ ਖਰਚ ਦੇ ਤਹਿਤ, ਜਹਾਜ਼ਾਂ ਅਤੇ ਹਵਾਈ ਇੰਜਣਾਂ ਲਈ 63,733 ਕਰੋੜ ਰੁਪਏ ਰੱਖੇ ਗਏ ਹਨ, ਜਦੋਂ ਕਿ ਜਲ ਸੈਨਾ ਦੇ ਬੇੜੇ ਲਈ 25,023 ਕਰੋੜ ਰੁਪਏ ਅਲਾਟ ਕੀਤੇ ਗਏ ਹਨ | ਕੁੱਲ ਪੂੰਜੀ ਖਰਚ ਮੌਜੂਦਾ ਵਿੱਤੀ ਸਾਲ ਦੇ ਬਜਟ ਅਨੁਮਾਨ 1.80 ਲੱਖ ਕਰੋੜ ਰੁਪਏ ਤੋਂ 39,000 ਕਰੋੜ ਰੁਪਏ ਵੱਧ ਹੈ | ਰੱਖਿਆ ਮੰਤਰਾਲੇ ਦੇ ਅਨੁਸਾਰ, ਵਿੱਤੀ ਸਾਲ 2026-27 ਦੌਰਾਨ ਘਰੇਲੂ ਉਦਯੋਗਾਂ ਰਾਹੀਂ ਖਰੀਦ ਲਈ 1.39 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜੋਕਿ ਪੂੰਜੀ ਪ੍ਰਾਪਤੀ ਬਜਟ ਦਾ 75 ਫੀਸਦੀ ਹੈ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਲਈ 2.77 ਲੱਖ ਕਰੋੜ 7 ਹਾਈ-ਸਪੀਡ ਰੇਲ ਕਾਰੀਡੋਰਾਂ ਦਾ ਐਲਾਨ ਅਗਲੀ ਖ਼ਬਰ ਖੇਤੀਬਾੜੀ ਲਈ 1,62,671 ਕਰੋੜ <br/>
Ad Position 24