ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ ਵਿੱਤੀ ਸਾਲ 2026-27 ਵਿਚ ਪਸ਼ੂਧਨ, ਮੱਛੀ ਪਾਲਣ ਅਤੇ ਉੱਚ-ਮੁੱਲ ਵਾਲੇ ਖੇਤੀਬਾੜੀ ਖੇਤਰਾਂ ਲਈ ਇਕ ਵਿਆਪਕ ਪੈਕੇਜ ਦਾ ਐਲਾਨ ਕੀਤਾ, ਜਿਸ ਵਿਚ ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਲਈ ਕੁੱਲ 1,62,671 ਕਰੋੜ ਅਲਾਟ ਕੀਤੇ ਗਏ ਹਨ | ਇਹ 2025-26 ਲਈ 1,51,853 ਕਰੋੜ ਦੇ ਸੋਧੇ ਹੋਏ ਅਨੁਮਾਨ ਨਾਲੋਂ 7.12 ਪ੍ਰਤੀਸ਼ਤ ਵੱਧ ਹੈ | ਬਜਟ ਦਾ ਉਦੇਸ਼ ਪੇਂਡੂ ਰੋਜ਼ੀ-ਰੋਟੀ ਦੇ ਵਿਕਲਪਾਂ ਨੂੰ ਵਿਭਿੰਨ ਬਣਾ ਕੇ ਅਤੇ ਰਵਾਇਤੀ ਖੇਤੀਬਾੜੀ ਤੋਂ ਪਰੇ ਰੁਜ਼ਗਾਰ ਦੇ ਮÏਕੇ ਪੈਦਾ ਕਰਕੇ ਰਵਾਇਤੀ ਫ਼ਸਲਾਂ ਦੀ ਖੇਤੀ 'ਤੇ ਨਿਰਭਰਤਾ ਨੂੰ ਘਟਾਉਣਾ ਹੈ | ਸਰਕਾਰ ਨੇ 150 ਕਰੋੜ ਰੁਪਏ ਦੇ ਅਲਾਟਮੈਂਟ ਨਾਲ ਭਾਰਤ-ਵਿਸਤਾਰ (ਖੇਤੀਬਾੜੀ ਸਰੋਤਾਂ ਤੱਕ ਪਹੁੰਚ ਲਈ ਵਰਚੁਅਲੀ ਏਕੀਕ੍ਰਿਤ ਪ੍ਰਣਾਲੀ) ਨਾਮਕ ਇਕ ਬਹੁ-ਭਾਸ਼ਾਈ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਦਾ ਐਲਾਨ ਕੀਤਾ¢ ਇਹ ਟੂਲ ਐਗਰੀਸਟੈਕ ਪੋਰਟਲ ਅਤੇ ਖੇਤੀਬਾੜੀ ਅਭਿਆਸਾਂ 'ਤੇ ਆਈ.ਸੀ.ਏਆਰ. ਪੈਕੇਜ ਨੂੰ ਏ.ਆਈ. ਪ੍ਰਣਾਲੀਆਂ ਨਾਲ ਜੋੜੇਗਾ ਤਾਂ ਜੋ ਖੇਤੀ ਉਤਪਾਦਕਤਾ ਨੂੰ ਵਧਾਇਆ ਜਾ ਸਕੇ ਅਤੇ ਕਿਸਾਨਾਂ ਨੂੰ ਅਨੁਕੂਲਿਤ ਸਲਾਹਕਾਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ |