01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਆਮ ਬਜਟ 'ਚ ਕੁਝ 'ਖ਼ਾਸ' ਨਹੀਂ

Ad Position 21
No active advertisement
ਅਜੀਤ ਡੈਸਕ 02-02-2026

ਸੀਤਾਰਮਨ ਨੇ ਲੋਕ ਲੁਭਾਊ ਐਲਾਨਾਂ ਤੋਂ ਕੀਤਾ ਪ੍ਰਹੇਜ਼
ਨਵੀਂ ਦਿੱਲੀ, 1 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਵਲੋਂ ਕੇਂਦਰੀ ਬਜਟ 2026-27 ਨੂੰ ਮਨਜ਼ੂਰੀ ਮਿਲਣ ਉਪਰੰਤ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵਲੋਂ ਰਿਕਾਰਡ ਲਗਾਤਾਰ 9ਵਾਂ ਬਜਟ ਪੇਸ਼ ਕੀਤਾ ਗਿਆ | ਵਿੱਤ ਮੰਤਰੀ ਨੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਬਜਟ 'ਚ ਅਸੀਂ ਆਮ ਲੋਕਾਂ ਦਾ ਧਿਆਨ ਰੱਖਿਆ ਹੈ | ਸੀਤਾਰਮਨ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਸਾਡੀ ਸਰਕਾਰ ਨੇ ਸਿਰਫ਼ ਬਿਆਨਬਾਜ਼ੀ ਕਰਨ ਦੀ ਬਜਾਏ ਅਸਲ ਸੁਧਾਰਾਂ ਦੇ ਰਾਹ ਨੂੰ ਚੁਣਿਆ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਆਰਥਿਕ ਵਿਕਾਸ ਦਾ ਲਾਭ ਹਰ ਕਿਸਾਨ, ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਤੇ ਨੌਜਵਾਨਾਂ ਤੱਕ ਪਹੁੰਚੇ | ਉਨ੍ਹਾਂ ਨੇ ਬਜਟ ਪੇਸ਼ ਕਰਨ ਦੌਰਾਨ ਸੰਸਦ 'ਚ 85 ਮਿੰਟ ਤੱਕ ਭਾਸ਼ਣ ਦਿੱਤਾ, ਪਰ ਆਮ ਆਦਮੀ ਲਈ ਕੋਈ ਵੱਡਾ ਐਲਾਨ ਨਹੀਂ ਕੀਤਾ | ਹਾਲਾਂਕਿ, ਉਨ੍ਹਾਂ ਆਸਾਨ ਟੈਕਸ ਫਾਈਲਿੰਗ, ਰੇਲਵੇ ਪ੍ਰਾਜੈਕਟਾਂ ਤੇ ਤਿੰਨ ਨਵੇਂ ਆਯੁਰਵੈਦਿਕ ਏਮਜ਼ ਵਰਗੀਆਂ ਨਵੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ | ਬਜਟ 'ਚ ਆਮਦਨ ਕਰ ਸਲੈਬਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ | ਸੋਧੇ ਹੋਏ ਰਿਟਰਨ ਫਾਈਲ ਕਰਨ ਲਈ 3 ਮਹੀਨੇ ਵਾਧੂ ਦਿੱਤੇ ਗਏ ਹਨ | ਇਸ ਦਾ ਮਤਲਬ ਹੈ ਕਿ ਸੋਧੇ ਹੋਏ ਰਿਟਰਨ ਹੁਣ 31 ਦਸੰਬਰ ਦੀ ਬਜਾਏ 31 ਮਾਰਚ ਤੱਕ ਦਾਇਰ ਕੀਤੇ ਜਾ ਸਕਦੇ ਹਨ | ਨਵਾਂ ਆਮਦਨ ਕਰ ਐਕਟ 1 ਅਪ੍ਰੈਲ, 2026 ਤੋਂ ਲਾਗੂ ਹੋਵੇਗਾ | ਫਾਰਮਾਂ ਨੂੰ ਇਸ ਤਰ੍ਹਾਂ ਦੁਬਾਰਾ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਆਮ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਭਰ ਸਕਣ | ਬਜਟ ਭਾਸ਼ਣ 'ਚ ਸਿੱਧੇ ਤੌਰ 'ਤੇ ਇਸ ਸਾਲ ਚੋਣਾਂ ਵਾਲੇ ਸੂਬਿਆਂ ਨਾਲ ਸਬੰਧਿਤ ਕੋਈ ਐਲਾਨ ਨਹੀਂ ਕੀਤਾ ਗਿਆ | ਸੀਤਾਰਮਨ ਤਾਮਿਲਨਾਡੂ ਦੀ ਮਸ਼ਹੂਰ ਕਾਂਜੀਵਰਮ ਸਾੜੀ ਪਹਿਨ ਕੇ ਲੋਕ ਸਭਾ 'ਚ ਪਹੁੰਚੀ, ਪਰ ਉਨ੍ਹਾਂ ਕੋਈ ਅਜਿਹਾ ਐਲਾਨ ਨਹੀਂ ਕੀਤਾ, ਜੋ ਇਸ ਸਾਲ ਹੋਣ ਵਾਲੀਆਂ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਤੇ ਪੁੱਡੂਚੇਰੀ ਦੀਆਂ ਚੋਣਾਂ 'ਤੇ ਸਿੱਧਾ ਪ੍ਰਭਾਵ ਪਾਵੇ | ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਹਿਲੇ ਬਜਟ ਵਿਚ ਵਿੱਤ ਮੰਤਰੀ ਨੇ ਭੂ-ਰਾਜਨੀਤੀ ਤੇ ਚੁਣੌਤੀਆਂ ਬਾਰੇ ਗੱਲ ਕੀਤੀ ਤੇ ਦੇਸ਼ ਦੇ ਰੱਖਿਆ ਬਜਟ ਨੂੰ 6.81 ਲੱਖ ਕਰੋੜ ਤੋਂ ਵਧਾ ਕੇ 7.85 ਲੱਖ ਕਰੋੜ ਕਰ ਦਿੱਤਾ | ਇਹ ਕੁੱਲ ਰੱਖਿਆ ਬਜਟ 'ਚ 15.2% ਵਾਧੇ ਨੂੰ ਦਰਸਾਉਂਦਾ ਹੈ | ਰੱਖਿਆ ਬਜਟ ਦਾ ਇਕ ਮਹੱਤਵਪੂਰਨ ਪਹਿਲੂ ਇਹ ਹੈ ਕਿ 2.19 ਲੱਖ ਕਰੋੜ ਰੁਪਏ ਹਥਿਆਰਾਂ ਦੀ ਖਰੀਦ ਤੇ ਹਥਿਆਰਬੰਦ ਸੈਨਾਵਾਂ ਦੇ ਆਧੁਨਿਕੀਕਰਨ 'ਤੇ ਖਰਚ ਕੀਤੇ ਜਾਣਗੇ ਜਦਕਿ ਪਿਛਲੇ ਸਾਲ ਇਹ 1.80 ਲੱਖ ਕਰੋੜ ਸੀ |

Ad Position 22
No active advertisement
ਪਿਛਲੀ ਖ਼ਬਰ ਬਜਟ ਦੇ 8 ਸਭ ਤੋਂ ਵੱਡੇ ਐਲਾਨ ਅਗਲੀ ਖ਼ਬਰ 1.4 ਅਰਬ ਭਾਰਤੀਆਂ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ ਬਜਟ-ਮੋਦੀ
Ad Position 24