04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੋਨਮ ਵਾਂਗਚੁਕ ਨੇ 'ਜੈੱਨ ਜ਼ੈੱਡ' ਨੂੰ ਨਿਪਾਲ ਤੇ ਬੰਗਲਾਦੇਸ਼ ਵਾਂਗ ਵਿਰੋਧ ਪ੍ਰਦਰਸ਼ਨਾਂ ਲਈ ਭੜਕਾਉਣ ਦੀ ਕੋਸ਼ਿਸ਼ ਕੀਤੀ-ਕੇਂਦਰ

Ad Position 21
No active advertisement
ਅਜੀਤ ਡੈਸਕ 03-02-2026
ਨਵੀਂ ਦਿੱਲੀ, 2 ਫਰਵਰੀ (ਪੀ.ਟੀ.ਆਈ.) ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਪ੍ਰਸ਼ਾਸਨ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਜੇਲ੍ਹ ਵਿੱਚ ਬੰਦ ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ ਨੇ 'ਜੈੱਨ ਜ਼ੈੱਡ' ਨੂੰ ਨੇਪਾਲ ਅਤੇ ਬੰਗਲਾਦੇਸ਼ ਵਾਂਗ ਵਿਰੋਧ ਪ੍ਰਦਰਸ਼ਨਾਂ ਲਈ ਭੜਕਾਉਣ ਦੀ ਕੋਸ਼ਿਸ਼ ਕੀਤੀ¢ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਪੀ.ਵੀ. ਵਰਾਲੇ ਦੇ ਬੈਂਚ ਨੂੰ ਦੱਸਿਆ ਕਿ ਵਾਂਗਚੁਕ ਨੇ 'ਅਰਬ ਸਪਰਿੰਗ' ਵਰਗੇ ਅੰਦੋਲਨਾਂ ਦਾ ਵੀ ਹਵਾਲਾ ਦਿੱਤਾ, ਜਿਸ ਨੇ ਅਰਬ ਜਗਤ ਵਿੱਚ ਕਈ ਸਰਕਾਰਾਂ ਨੂੰ ਉਲਟਾ ਦਿੱਤਾ ਸੀ | ਮਹਿਤਾ ਨੇ ਕਿਹਾ, 'ਉਸ ਨੇ 'ਜੈੱਨ ਜ਼ੈੱਡ' ਨੂੰ ਭੜਕਾਉਣ ਲਈ ਆਪਣੇ ਭਾਸ਼ਨ ਨੂੰ ਧਿਆਨ ਨਾਲ ਤਿਆਰ ਕੀਤਾ ਅਤੇ ਨਿਪਾਲ ਅਤੇ ਬੰਗਲਾਦੇਸ਼ ਵਰਗੇ ਅੰਦੋਲਨਾਂ ਨੂੰ ਸੱਦਾ ਦਿੱਤਾ ਅਤੇ ਆਪਣੇ ਅਸਲ ਇਰਾਦਿਆਂ ਨੂੰ ਛੁਪਾਉਣ ਲਈ ਮਹਾਤਮਾ ਗਾਂਧੀ ਦੇ ਭਾਸ਼ਨਾਂ ਦੀ ਵਰਤੋਂ ਕੀਤੀ¢' ਸੁਪਰੀਮ ਕੋਰਟ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਜੇਲ੍ਹ ਵਿੱਚ ਬੰਦ ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ. ਅੰਗਮੋ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ¢ ਬਹਿਸ ਅਧੂਰੀ ਰਹੀ ਅਤੇ ਮੰਗਲਵਾਰ ਨੂੰ ਵੀ ਜਾਰੀ ਰਹੇਗੀ¢ ਅੰਗਮੋ ਦਾ ਦਾਅਵਾ ਹੈ ਕਿ ਨਜ਼ਰਬੰਦੀ ਗੈਰ-ਕਾਨੂੰਨੀ ਅਤੇ ਮਨਮਾਨੀ ਹੈ, ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ¢ਵਾਂਗਚੁਕ ਨੂੰ ਪਿਛਲੇ ਸਾਲ 26 ਸਤੰਬਰ ਨੂੰ ਲੱਦਾਖ ਵਿੱਚ ਐੱਨ. ਐੱਸ.ਏ. ਅਧੀਨ ਹਿਰਾਸਤ ਵਿੱਚ ਲਿਆ ਗਿਆ ਸੀ¢ ਲੱਦਾਖ ਲਈ ਰਾਜ ਦਾ ਦਰਜਾ ਅਤੇ ਛੇਵੀਂ ਅਨੁਸੂਚੀ ਦੀ ਮੰਗ ਕਰਦੇ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਦੋ ਦਿਨ ਬਾਅਦ, ਚਾਰ ਲੋਕ ਮਾਰੇ ਗਏ ਅਤੇ 90 ਜ਼ਖ਼ਮੀ ਹੋ ਗਏ ਸਨ¢

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਦੀ ਅਦਾਲਤ ਵਲੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਉਪਦੇਸ਼ ਸਮਾਜ ਨੂੰ ਸਮਾਨਤਾ ਤੇ ਭਾਈਚਾਰੇ ਦੇ ਰਾਹ 'ਤੇ ਲੈ ਜਾਂਦੇ ਹਨ- ਵਿਧਾਇਕ ਦਿਨੇਸ਼ ਚੱਢਾ
Ad Position 24