04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬੰਗਲਾਦੇਸ਼ ਦੀ ਅਦਾਲਤ ਵਲੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ <br/>

Ad Position 21
No active advertisement
ਅਜੀਤ ਡੈਸਕ 03-02-2026
ਢਾਕਾ, 2 ਫਰਵਰੀ (ਪੀ. ਟੀ. ਆਈ.)-ਬੰਗਲਾਦੇਸ਼ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਇਕ ਸਰਕਾਰੀ ਰਿਹਾਇਸ਼ੀ ਪ੍ਰਾਜੈਕਟ ਵਿਚ ਜ਼ਮੀਨ ਦੀ ਵੰਡ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਦੋ ਵੱਖ-ਵੱਖ ਭਿ੍ਸ਼ਟਾਚਾਰ ਮਾਮਲਿਆਂ ਵਿਚ ਗੱਦੀਓਾ ਲਾਹੁਣ ਵਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ | ਢਾਕਾ ਦੀ ਵਿਸ਼ੇਸ਼ ਜੱਜ ਦੀ ਅਦਾਲਤ ਨੇ 79 ਸਾਲਾ ਹਸੀਨਾ ਨੂੰ ਰਾਜਧਾਨੀ ਦੇ ਬਾਹਰਵਾਰ ਪੂਰਬਚੋਲ ਵਿਚ ਰਾਜੁਕ ਨਿਊ ਟਾਊਨ ਪ੍ਰਾਜੈਕਟ ਅਧੀਨ ਆਪਣੀ ਭਤੀਜੀ, ਯੂ.ਕੇ. ਲੇਬਰ ਸੰਸਦ ਮੈਂਬਰ ਅਤੇ ਸਾਬਕਾ ਬਿ੍ਟਿਸ਼ ਮੰਤਰੀ ਟਿਊਲਿਪ ਸਿੱਦੀਕ ਸਮੇਤ ਹੋਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਨ ਵਿਚ ਆਪਣੇ ਅਧਿਕਾਰਤ ਪ੍ਰਭਾਵ ਦੀ ਵਰਤੋਂ ਕਰਨ ਲਈ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ | ਜੱਜ ਰੋਬੀਉਲ ਆਲਮ ਨੇ ਇੱਕੋ ਸਮੇਂ ਹਸੀਨਾ ਦੀਆਂ ਦੋ ਭਤੀਜੀਆਂ ਅਤੇ ਇਕ ਭਤੀਜੇ ਨੂੰ ਵੱਖ-ਵੱਖ ਕੈਦ ਦੀ ਸਜ਼ਾ ਸੁਣਾਈ | ਸਿੱਦੀਕ ਦੀ ਛੋਟੀ ਭੈਣ, ਅਜ਼ਮਾਨ ਸਿੱਦੀਕ ਅਤੇ ਭਰਾ ਰਦਵਾਨ ਮੁਜੀਬ ਸਿੱਦੀਕ ਬੌਬੀ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਗੱਦੀਓਾ ਲਾਹੁਣ ਵਾਲੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਗੈਰ-ਹਾਜ਼ਰੀ ਵਿਚ ਮੁਕੱਦਮੇ ਤੋਂ ਬਾਅਦ ਕੈਦ ਦੀ ਸਜ਼ਾ ਸੁਣਾਈ ਗਈ | ਫੈਸਲਾ ਦੁਪਹਿਰ ਲਗਭਗ 12.30 ਵਜੇ ਸੁਣਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਕੂਲੀ ਬੱਚਿਆਂ 'ਤੇ ਬਸਤਿਆਂ ਦੇ ਬੋਝ ਸੰਬੰਧੀ ਨੀਤੀ ਸਿਰਫ਼ ਕਾਗਜ਼ਾਂ ਤੱਕ ਸੀਮਤ <br/> ਅਗਲੀ ਖ਼ਬਰ ਸੋਨਮ ਵਾਂਗਚੁਕ ਨੇ 'ਜੈੱਨ ਜ਼ੈੱਡ' ਨੂੰ ਨਿਪਾਲ ਤੇ ਬੰਗਲਾਦੇਸ਼ ਵਾਂਗ ਵਿਰੋਧ ਪ੍ਰਦਰਸ਼ਨਾਂ ਲਈ ਭੜਕਾਉਣ ਦੀ ਕੋਸ਼ਿਸ਼ ਕੀਤ...
Ad Position 24