ਨਵੀਂ ਦਿੱਲੀ, 2 ਫਰਵਰੀ (ਇੰਟ.)-ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਤਿਹਾਸਕ ਭਾਰਤ-ਅਮਰੀਕਾ ਵਪਾਰ ਸਮਝÏਤੇ 'ਤੇ ਵਧਾਈ ਦਿੱਤੀ | ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਗੋਇਲ ਨੇ ਕਿਹਾ ਕਿ ਇਹ ਸਮਝÏਤਾ ਦੋਵਾਂ ਦੇਸ਼ਾਂ ਲਈ ਤਕਨਾਲੋਜੀ ਸਾਂਝੀ ਕਰਨ, ਨਵੇਂ ਹੱਲ ਵਿਕਸਿਤ ਕਰਨ ਅਤੇ ਸ਼ਾਂਤੀ ਅਤੇ ਵਿਕਾਸ ਲਈ ਇਕੱਠੇ ਕੰਮ ਕਰਨ ਦਾ ਮÏਕਾ ਹੈ | ਉਨ੍ਹਾਂ ਕਿਹਾ ਕਿ ਇਹ ਸਮਝÏਤਾ ਕਿਸਾਨਾਂ, ਛੋਟੇ ਅਤੇ ਦਰਮਿਆਨੇ ਉੱਦਮਾਂ, ਉੱਦਮੀਆਂ ਅਤੇ ਹੁਨਰਮੰਦ ਕਾਮਿਆਂ ਲਈ ਨਵੇਂ ਮÏਕੇ ਖੋਲ੍ਹੇਗਾ | ਮੰਤਰੀ ਨੇ ਵਿਸ਼ੇਸ਼ ਤÏਰ 'ਤੇ ਦੱਸਿਆ ਕਿ ਇਹ ਸਮਝÏਤਾ ਭਾਰਤ ਦੀ ਮੇਕ ਇਨ ਇੰਡੀਆ, ਡਿਜ਼ਾਈਨ ਇਨ ਇੰਡੀਆ, ਇਨੋਵੇਟ ਇਨ ਇੰਡੀਆ ਪਹਿਲਕਦਮੀ ਨੂੰ ਹੋਰ ਮਜ਼ਬੂਤ ??ਕਰੇਗਾ ਤੇ ਸੰਯੁਕਤ ਰਾਜ ਅਮਰੀਕਾ ਤੋਂ ਤਕਨਾਲੋਜੀ ਪ੍ਰਾਪਤ ਕਰਨ ਦੇ ਮÏਕੇ ਪ੍ਰਦਾਨ ਕਰੇਗਾ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਪਾਰ ਸਮਝÏਤਾ ਨਹੀਂ ਹੈ, ਸਗੋਂ ਭਾਰਤ-ਅਮਰੀਕਾ ਸਬੰਧਾਂ 'ਚ ਇਕ ਇਤਿਹਾਸਕ ਮੋੜ ਹੈ ਤੇ 2047 ਤੱਕ ਭਾਰਤ ਨੂੰ ਇਕ ਵਿਕਸਿਤ ਭਾਰਤ ਬਣਾਉਣ 'ਚ ਵੀ ਮਦਦ ਕਰੇਗਾ |