24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪੰਜਾਬ ਦੇ 'ਪੀ ਐਮ ਸ੍ਰੀ' ਯੋਜਨਾ ਤਹਿਤ 356 ਸਕੂਲਾਂ ਲਈ 346.36 ਕਰੋੜ ਰੁਪਏ ਮਨਜ਼ੂਰ ਕਰਨ ਦੇ ਦਾਅਵੇ! <br/>

Ad Position 21
No active advertisement
ਅਜੀਤ ਡੈਸਕ 06-02-2026
• ਬੁਨਿਆਦੀ ਢਾਂਚੇ 'ਚ ਹੋਵੇਗਾ ਕ੍ਰਾਂਤੀਕਾਰੀ ਸੁਧਾਰ: ਸਮਾਰਟ ਕਲਾਸ-ਰੂਮਾਂ ਅਤੇ ਲੈਬਾਂ ਲਈ ਖੁੱਲ੍ਹੇਗਾ ਖ਼ਜ਼ਾਨਾ • 110 ਨਵੇਂ ਸਕੂਲਾਂ ਦੀ ਐਂਟਰੀ ਨਾਲ ਸਿੱਖਿਆ ਢਾਂਚੇ ਨੂੰ ਮਿਲੇਗੀ ਮਜ਼ਬੂਤੀ
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 5 ਫਰਵਰੀ-ਕੇਂਦਰ ਸਰਕਾਰ ਨੇ ਪੰਜਾਬ ਵਿਚ ਸਿੱਖਿਆ ਦੇ ਖੇਤਰ ਨੂੰ ਵੱਡਾ ਹੁਲਾਰਾ ਦਿੰਦਿਆਂ 'ਪੀਐਮ ਸ੍ਰੀ' ਯੋਜਨਾ ਤਹਿਤ ਸੂਬੇ ਦੇ 356 ਸਕੂਲਾਂ ਲਈ ਵਿੱਤੀ ਸਾਲ 2025-26 ਵਾਸਤੇ 346.36 ਕਰੋੜ ਰੁਪਏ ਮਨਜ਼ੂਰ ਕਰਨ ਦੇ ਦਾਅਵੇ ਕੀਤੇ ਹਨ¢ ਸਿੱਖਿਆ ਮੰਤਰਾਲੇ ਨੇ ਇਕ ਰਿਪੋਰਟ ਵਿਚ ਦੱਸਿਆ ਕਿ ਪੰਜਾਬ ਵਿਚ ਕੁੱਲ 356 'ਪੀ ਐਮ ਸ੍ਰੀ' ਸਕੂਲ ਚੁਣੇ ਗਏ ਹਨ¢ ਇਨ੍ਹਾਂ ਦੀ ਚੋਣ ਵੱਖ-ਵੱਖ ਪੜਾਵਾਂ ਵਿਚ ਕੀਤੀ ਗਈ ਹੈ¢ 24 ਸਤੰਬਰ, 2024 ਨੂੰ ਚੌਥੇ ਪੜਾਅ ਤਹਿਤ 233 ਸਕੂਲ ਚੁਣੇ ਗਏ¢ ਪੰਜਵੇਂ ਪੜਾਅ ਅਧੀਨ 28 ਜਨਵਰੀ, 2025 ਨੂੰ 13 ਸਕੂਲ, ਛੇਵੇਂ ਪੜਾਅ ਤਹਿਤ 4 ਮਾਰਚ, 2025 ਨੂੰ 101 ਸਕੂਲ ਚੁਣੇ ਗਏ | ਇਸੇ ਤਰ੍ਹਾਂ ਸੱਤਵੇਂ ਪੜਾਅ ਅਧੀਨ 21 ਮਈ, 2025 ਨੂੰ 9 ਸਕੂਲਾਂ ਦੀ ਚੋਣ ਹੋਈ | ਰਿਪੋਰਟ ਵਿਚ ਸਿੱਖਿਆ ਰਾਜ ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ ਅਪਰੂਵਲ ਬੋਰਡ ਨੇ ਵਿੱਤੀ ਸਾਲ 2025-26 ਲਈ ਸਾਰੇ 356 ਸਕੂਲਾਂ ਵਾਸਤੇ ਕੁੱਲ 346.36 ਕਰੋੜ ਰੁਪਏ ਮਨਜ਼ੂਰ ਕੀਤੇ ਹਨ¢ ਫ਼ੰਡਾਂ ਦੀ ਸੁਚਾਰੂ ਵੰਡ ਲਈ ਇਸ ਯੋਜਨਾ ਨੂੰ 'ਐਸਐਨ ਏ ਸਪਰਸ਼' ਪਲੇਟਫਾਰਮ 'ਤੇ ਆਨਬੋਰਡ ਕੀਤਾ ਗਿਆ ਹੈ ਤਾਂ ਜੋ ਲੋੜ ਮੁਤਾਬਿਕ ਫ਼ੰਡ ਜਾਰੀ ਕੀਤੇ ਜਾ ਸਕਣ¢ ਇਸ ਤਹਿਤ 167.81 ਕਰੋੜ ਰੁਪਏ ਦੀ 'ਮਦਰ ਸੈਕਸ਼ਨ' ਪਹਿਲਾਂ ਹੀ ਬਣਾਈ ਜਾ ਚੁੱਕੀ ਹੈ¢ ਸੂਤਰਾਂ ਦਾ ਇਹ ਵੀ ਕਹਿਣਾ ਸੀ ਕਿ ਸਾਲ 2024-25 ਦੌਰਾਨ ਸੂਬੇ ਦੇ 17 ਸਕੂਲਾਂ ਨੂੰ ਕੋਈ ਫ਼ੰਡ ਹੀ ਨਹੀਂ ਮਿਲਿਆ ਤਾਂ ਇਸ ਸਾਲ ਦੇ ਫ਼ੰਡਾਂ ਬਾਰੇ ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿੱਤੀ ਸਾਲ 2024-25 ਵਿਚ ਚੌਥੇ ਪੜਾਅ ਦੇ 233 ਸਕੂਲਾਂ ਲਈ 209.46 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ¢ ਪੰਜਵੇਂ ਪੜਾਅ ਵਿਚ ਚੁਣੇ ਗਏ ਬਾਕੀ 13 ਸਕੂਲਾਂ ਦੀ ਮਨਜ਼ੂਰੀ ਵਿੱਤੀ ਸਾਲ 2025-26 ਵਿਚ ਹੋਈ ਹੈ ਅਤੇ ਉਨ੍ਹਾਂ ਲਈ ਫ਼ੰਡ ਹੁਣ ਜਾਰੀ ਕੀਤੇ ਗਏ ਹਨ¢ ਮੰਤਰਾਲੇ ਨੇ ਇਹ ਵੀ ਸਾਫ਼ ਕੀਤਾ ਕਿ ਸਿੱਖਿਆ ਸਮਵਰਤੀ ਸੂਚੀ ਦਾ ਵਿਸ਼ਾ ਹੈ¢ ਕੇਂਦਰ ਸਰਕਾਰ ਸੂਬੇ ਨੂੰ ਇਕਮੁਸ਼ਤ ਫ਼ੰਡ ਜਾਰੀ ਕਰਦੀ ਹੈ, ਜਦਕਿ ਸਕੂਲ-ਵਾਰ ਫ਼ੰਡਾਂ ਦੀ ਵੰਡ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ¢ ਇਨ੍ਹਾਂ ਫ਼ੰਡਾਂ ਦੀ ਵਰਤੋਂ ਸਕੂਲਾਂ ਵਿਚ ਆਈ.ਸੀ.ਟੀ. ਲੈਬਾਂ, ਸਮਾਰਟ ਕਲਾਸ-ਰੂਮ, ਡਿਜੀਟਲ ਲਾਇਬ੍ਰੇਰੀਆਂ ਅਤੇ ਲੈਬ ਉਪਕਰਨਾਂ ਵਰਗੀਆਂ ਸਹੂਲਤਾਂ ਲਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ 2025 'ਚ ਅਮਰੀਕਾ ਤੋਂ 3800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ-ਸਰਕਾਰ <br/> ਅਗਲੀ ਖ਼ਬਰ ਪਾਕਿ ਨੂੰ 10 ਸਾਲਾਂ 'ਚ ਮਿਲਣਗੇ 20 ਅਰਬ ਡਾਲਰ-ਅਜੈ ਪਾਲ ਸਿੰਘ ਬੰਗਾ <br/>
Ad Position 24