24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਮਜੀਠੀਆ ਦੀ ਰਿਹਾਈ ਨੇ ਲਿਆਂਦੀ ਅਕਾਲੀ ਸਿਆਸਤ ਵਿਚ ਹਲਚਲ <br/>

Ad Position 21
No active advertisement
ਅਜੀਤ ਡੈਸਕ 06-02-2026

ਅਕਾਲੀ ਏਕਤਾ ਕਰਵਾਉਣ ਦੇ ਏਜੰਡੇ ਨੇ ਪਾਇਆ ਕਈਆਂ ਨੂੰ ਭੰਬਲਭੂਸੇ 'ਚ
ਹਰਕਵਲਜੀਤ ਸਿੰਘ

ਚੰਡੀਗੜ੍ਹ, 5 ਫਰਵਰੀ-ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੇ ਅਕਾਲੀ ਦਲ ਵਿਚ ਹਲਚਲ ਤੇਜ਼ ਕਰ ਦਿੱਤੀ ਹੈ ਤੇ ਜਿਵੇਂ ਉਹ ਅਕਾਲੀ ਆਗੂਆਂ ਤੇ ਵੱਖ-ਵੱਖ ਦਲਾਂ ਨੂੰ ਇਕ ਪਲੇਟਫ਼ਾਰਮ 'ਤੇ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ ਤੇ ਲੋਕਾਂ ਵਲੋਂ ਵੀ ਉਨ੍ਹਾਂ ਦਾ ਜਿਵੇਂ ਵੱਡਾ ਸਵਾਗਤ ਹੋ ਰਿਹਾ ਹੈ, ਉਹ ਇਸ ਵੇਲੇ ਅਕਾਲੀ ਸਿਆਸਤ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ | ਇਸ ਵਿਚ ਕੋਈ ਸ਼ੱਕ ਨਹੀਂ ਕਿ ਸ. ਮਜੀਠੀਆ ਦਾ ਸਿੰਘ ਸਾਹਿਬ ਹਰਪ੍ਰੀਤ ਸਿੰਘ ਵਾਲੀ ਅਗਵਾਈ ਵਾਲੇ ਅਕਾਲੀ ਦਲ ਦੇ ਕਈ ਆਗੂਆਂ ਨਾਲ ਵੀ ਚੰਗਾ ਰਾਬਤਾ ਹੈ ਅਤੇ ਉਹ ਅਕਾਲੀ ਧੜਿਆਂ ਨੂੰ ਨੇੜੇ ਲਿਆਉਣ ਵਿਚ ਭੂਮਿਕਾ ਅਦਾ ਕਰ ਸਕਦੇ ਹਨ | ਲੇਕਿਨ ਇਸ ਲਈ 2 ਦਸੰਬਰ 2024 ਦਾ ਹੁਕਮਨਾਮਾ ਮੁੱਦਾ ਜ਼ਰੂਰ ਰਹੇਗਾ ਕਿਉਂਕਿ ਅਕਾਲੀ ਦਲ (ਬਾਦਲ) ਵਲੋਂ ਇਸ ਹੁਕਮਨਾਮੇ ਅਨੁਸਾਰ ਅਕਾਲੀ ਦਲ ਦਾ ਢਾਂਚਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ | ਲੇਕਿਨ ਇਸ ਮੌਕੇ ਅਕਾਲੀ ਵਰਕਰ ਤੇ ਬਹੁਤੇ ਆਗੂ ਅਕਾਲੀ ਸ਼ਕਤੀ ਨੂੰ ੂ ਇਕ ਪਲੇਟਫਾਰਮ 'ਤੇ ਲਿਆਉਣ ਦੇ ਹਮਾਇਤੀ ਹਨ, ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਏਕਤਾ ਤੋਂ ਬਿਨਾਂ ਅਕਾਲੀ ਦਲ ਸੱਤਾ ਵਿਚ ਆਉਣ ਦਾ ਸੁਪਨਾ ਨਹੀਂ ਲੈ ਸਕਦਾ | ਭਾਜਪਾ ਨਾਲ ਗੱਠਜੋੜ ਨੂੰ ਅਕਾਲੀ ਹਲਕੇ ਵੀ ਕਾਫ਼ੀ ਮਹੱਤਵਪੂਰਨ ਸਮਝਦੇ ਹਨ ਅਤੇ ਰਾਧਾ ਸੁਆਮੀ ਡੇਰਾ ਮੁਖੀ ਨਾਲ ਨੇੜਤਾ ਕਾਰਨ ਮਜੀਠੀਆ ਇਸ ਮੰਤਵ ਲਈ ਵੀ ਕਾਫ਼ੀ ਮਹੱਤਵਪੂਰਨ ਬਣ ਗਏ ਹਨ | ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਮਜੀਠੀਆ ਜਿਸ ਅੰਦਾਜ਼ 'ਚ ਪ੍ਰਸ਼ਾਸਨ ਜਾਂ ਸਰਕਾਰ ਸੰਬੰਧੀ ਗੱਲ ਕਰਦੇ ਹਨ, ਅਕਾਲੀ ਕਾਡਰ ਤੇ ਵਿਸ਼ੇਸ਼ਕਰ ਨੌਜਵਾਨ ਉਸਨੂੰ ਵੀ ਪਸੰਦ ਕਰ ਰਹੇ ਹਨ | ਲੇਕਿਨ ਅਕਾਲੀ ਦਲ ਦੀ ਅੰਦਰੂਨੀ ਸਿਆਸਤ 'ਚ ਮਜੀਠੀਆ ਨੂੰ ਕਿੰਨੀ ਤੇ ਕਿਹੋ ਜਿਹੀ ਜਗ੍ਹਾ ਮਿਲ ਸਕੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ | ਇਸ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਵਲੋਂ ਜਿਵੇਂ ਦਲ ਦੇ ਪ੍ਰਧਾਨ ਦੇ ਨਿੱਜੀ ਵਪਾਰਾਂ ਸੰਬੰਧੀ ਸਰਕਾਰ ਵਲੋਂ ਜਾਣਕਾਰੀਆਂ ਇਕੱਠੀਆਂ ਕਰਨ ਅਤੇ ਕੇਸ ਆਦਿ ਬਣਾਉਣ ਦੇ ਦੋਸ਼ ਲੱਗ ਰਹੇ ਹਨ | ਅਕਾਲੀ ਦਲ 'ਚ ਜਿਵੇਂ ਦਾ ਡਰ ਦਾ ਮਾਹੌਲ ਬਣਿਆ ਹੋਇਆ ਹੈ, ਅਜਿਹੇ ਦੌਰਾਨ ਮਜੀਠੀਆ ਦਾ ਰੋਲ ਹੋਰ ਵੀ ਅਹਿਮ ਬਣ ਸਕਦਾ ਹੈ, ਕਿਉਂਕਿ ਉਨ੍ਹਾਂ ਨੂੰ ਇਕ ਧੜੱਲੇਦਾਰ ਲੀਡਰ ਤੇ ਚੰਗਾ ਪ੍ਰਬੰਧਕ ਵੀ ਸਮਝਿਆ ਜਾਂਦਾ ਹੈ | ਲੇਕਿਨ ਮੌਜੂਦਾ ਹਾਲਾਤ 'ਚ ਮਜੀਠੀਆ ਅਕਾਲੀ ਏਕਤਾ ਦੀਆਂ ਕੋਸ਼ਿਸ਼ਾਂ ਨੂੰ ਕਿਵੇਂ ਅੱਗੇ ਵਧਾਉਣਗੇ, ਇਹ ਵੇਖਣ ਵਾਲੀ ਗੱਲ ਹੋਵੇਗੀ | ਹਾਲਾਂਕਿ ਕੁਝ ਆਗੂ ਜਿਨ੍ਹਾਂ ਨੂੰ ਅਜਿਹੀ ਏਕਤਾ 'ਚ ਆਪਣੀ ਮਹੱਤਤਾ ਘਟਣ ਦਾ ਖ਼ਦਸ਼ਾ ਹੈ, ਉਹ ਅਜਿਹੀ ਏਕਤਾ ਦਾ ਵਿਰੋਧ ਵੀ ਕਰ ਸਕਦੇ ਹਨ | ਲੇਕਿਨ ਮਜੀਠੀਆ ਦੀ ਕਾਰਜਸ਼ੈਲੀ ਕਾਰਨ ਅਕਾਲੀ ਦਲ 'ਚ ਕੁਝ ਤੇਜ਼ੀ ਜ਼ਰੂਰ ਆ ਸਕਦੀ ਹੈ | ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਮਜੀਠੀਆ ਦੇ ਦੁਬਾਰਾ ਸਰਗਰਮ ਹੋਣ ਨਾਲ ਅਕਾਲੀ ਸਿਆਸਤ ਵਿਚ ਹਲਚਲ ਜ਼ਰੂਰ ਨਜ਼ਰ ਆ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਬਿਆਸ ਪਿੰਡ ਸਕੂਲ ਦੇ ਬੱਚਿਆਂ ਤੇ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਮੇਘਾਲਿਆ ਵਿਖੇ ਗ਼ੈਰ-ਕਾਨੂੰਨੀ ਕੋਲਾ ਖਾਣ 'ਚ ਧਮਾਕਾ-18 ਮਜ਼ਦੂਰਾਂ ਦੀ ਮੌਤ <br/>
Ad Position 24