ਕਿਸ਼ਨਗੜ੍ਹ, 5 ਫਰਵਰੀ (ਹੁਸਨ ਲਾਲ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਡਾ. ਬੀ.ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਏ ਹੋਏ ਸਾਰੀਆਂ ਜਮਾਤਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਦੇ ਬੱਚਿਆਂ ਨੇ ਗੁਰੂ ਰਵਿਦਾਸ ਜੀ ਦੀ ਜੀਵਨ ਮਹਿਮਾ ਦਾ ਗੁਣਗਾਣ ਕੀਤਾ | ਉਪਰੰਤ ਮਨਜੀਤ ਮੰਨਣ ਵਲੋਂ ਗੁਰੂ ਰਵਿਦਾਸ ਜੀ ਦੀ ਜੀਵਨੀ ਤੇ ਬਾਣੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ | ਇਸ ਮੌਕੇ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਬਲਦੇਵ ਰਾਜ ਬੱਲੂ ਵੱਲੋਂ ਵੀ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਤੇ ਸਕੂਲ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ | ਸਕੂਲ ਮੁਖੀ ਅਮਨਦੀਪ ਸਿੰਘ ਭੰਗੂ ਤੇ ਸਮੂਹ ਸਟਾਫ ਵਲੋਂ ਬਲਦੇਵ ਰਾਜ ਬੱਲੂ ਤੇ ਸੁਰਜੀਤ ਲਾਲਾ ਪੁਰਤਗਾਲ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਓਮ ਪ੍ਰਕਾਸ਼ ਯੂ.ਏ.ਈ., ਅਸ਼ਵਨੀ ਕੁਮਾਰ, ਵਿਜੇ ਕੁਮਾਰ, ਰਾਜ ਰਾਣੀ ਪੰਚ, ਵਿਨੋਦ ਕੁਮਾਰ ਪ੍ਰਧਾਨ, ਸ਼੍ਰੀਮਤੀ ਰੇਨੂ ਬਾਲਾ, ਜਸਵਿੰਦਰ ਕੌਰ, ਮਾ. ਮਨਦੀਪ ਕੁਮਾਰ, ਮਾ. ਅਮਨਪ੍ਰੀਤ ਅਹੀਰ, ਮੈਡਮ ਊਸ਼ਾ ਕਾਲੀਆ, ਮੈਡਮ ਰੀਨਾ, ਮੈਡਮ ਰੁਪਾਲੀ ਤੇ ਸਮੂਹ ਆਂਗਣਵਾੜੀ ਸਟਾਫ ਹਾਜ਼ਰ ਸਨ |