ਕੋਲਕਾਤਾ, 23 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਸਾਬਕਾ ਰੇਲ ਮੰਤਰੀ ਮੁਕੁਲ ਰਾਏ ਦਾ ਦਿਹਾਂਤ ਹੋ ਗਿਆ ਹੈ¢ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸਨ¢ ਉਨ੍ਹਾਂ ਦੇ ਚਲੇ ਜਾਣ ਨਾਲ ਰਾਜਨੀਤਕ ਜਗਤ ਵਿੱਚ ਸੋਗ ਦੀ ਲਹਿਰ ਦÏੜ ਗਈ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ¢ ਉਨ੍ਹਾਂ ਦੇ ਪੁੱਤਰ ਸ਼ੁਭਰਾਂਸ਼ੂ ਰਾਏ ਨੇ ਦੱਸਿਆ ਕਿ 71 ਸਾਲਾ ਮੁਕੁਲ ਰਾਏ ਨੇ ਸੋਮਵਾਰ ਰਾਤ ਡੇਢ ਵਜੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ¢ ਉਹ ਪਿਛਲੇ ਕਈ ਦਿਨਾਂ ਤੋਂ ਕੋਮਾ ਵਿੱਚ ਸਨ ਅਤੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਲੜ ਰਹੇ ਸਨ¢ ਉਨ੍ਹਾਂ ਦੇ ਜਾਣ ਨਾਲ ਪੱਛਮੀ ਬੰਗਾਲ ਅਤੇ ਦੇਸ਼ ਦੀ ਰਾਜਨੀਤੀ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ¢
ਤਿ੍ਣਮੂਲ ਕਾਂਗਰਸ ਦੀ ਸਥਾਪਨਾ
ਮੁਕੁਲ ਰਾਏ ਉਨ੍ਹਾਂ ਚੋਣਵੇਂ ਆਗੂਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ 1998 ਵਿੱਚ ਮਮਤਾ ਬੈਨਰਜੀ ਨਾਲ ਮਿਲ ਕੇ ਤਿ੍ਣਮੂਲ ਕਾਂਗਰਸ (ਟੀ ਐੱਮ ਸੀ) ਦੀ ਨੀਂਹ ਰੱਖੀ ਸੀ¢ ਉਹ ਪਾਰਟੀ ਦੇ ਸੰਸਥਾਪਕ ਮੈਂਬਰ ਸਨ ਅਤੇ ਲੰਬਾ ਸਮਾਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ¢ ਉਨ੍ਹਾਂ ਨੇ ਦੋ ਵਾਰ ਰਾਜ ਸਭਾ ਵਿੱਚ ਪੱਛਮੀ ਬੰਗਾਲ ਦੀ ਨੁਮਾਇੰਦਗੀ ਕੀਤੀ¢ ਸਾਲ 2011 ਵਿੱਚ ਜਦੋਂ ਕੇਂਦਰ ਵਿੱਚ ਯੂ.ਪੀ.ਏ.-2 ਦੀ ਸਰਕਾਰ ਸੀ, ਉਦੋਂ ਉਨ੍ਹਾਂ ਨੇ ਦੇਸ਼ ਦੇ ਰੇਲ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ¢ਆਪਣੇ ਲੰਬੇ ਸਿਆਸੀ ਸਫ਼ਰ ਦÏਰਾਨ ਮੁਕੁਲ ਰਾਏ ਨੇ ਕਈ ਉਤਰਾਅ-ਚੜ੍ਹਾਅ ਦੇਖੇ¢ ਪਾਰਟੀ ਲੀਡਰਸ਼ਿਪ ਨਾਲ ਮੱਤਭੇਦ ਹੋਣ ਕਾਰਨ ਉਨ੍ਹਾਂ ਨੇ 2017 ਵਿੱਚ ਤਿ੍ਣਮੂਲ ਕਾਂਗਰਸ ਛੱਡ ਦਿੱਤੀ ਸੀ ਅਤੇ ਭਾਰਤੀ ਜਨਤਾ ਪਾਰਟੀ (ਬੀ ਜੇ ਪੀ) ਵਿੱਚ ਸ਼ਾਮਲ ਹੋ ਗਏ ਸਨ¢ ਸਾਲ 2021 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਉਹ ਭਾਜਪਾ ਦੀ ਟਿਕਟ 'ਤੇ ਕ੍ਰਿਸ਼ਨਾਨਗਰ ਉੱਤਰ ਸੀਟ ਤੋਂ ਵਿਧਾਇਕ ਚੁਣੇ ਗਏ¢ ਬੇਸ਼ੱਕ, ਚੋਣਾਂ ਤੋਂ ਕੁਝ ਸਮੇਂ ਬਾਅਦ ਹੀ ਉਹ ਦੁਬਾਰਾ ਆਪਣੀ ਪੁਰਾਣੀ ਪਾਰਟੀ ਤਿ੍ਣਮੂਲ ਕਾਂਗਰਸ ਵਿੱਚ ਵਾਪਸ ਪਰਤ ਆਏ ਸਨ¢
ਸਾਬਕਾ ਰੇਲ ਮੰਤਰੀ ਮੁਕੁਲ ਰਾਏ ਦਾ ਦਿਹਾਂਤ
ਅਜੀਤ ਡੈਸਕ
24-02-2026