07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੈਕਸੀਕੋ 'ਚ ਖ਼ਤਰਨਾਕ ਨਸ਼ਾ ਤਸਕਰ 'ਅਲ ਮੈਂਚੋ' ਦੀ ਮੌਤ ਤੋਂ ਬਾਅਦ ਹਿੰਸਾ ਭੜਕੀ <br/>

Ad Position 21
No active advertisement
ਅਜੀਤ ਡੈਸਕ 24-02-2026

ਮੈਕਸੀਕੋ ਸਿਟੀ, 23 ਫਰਵਰੀ (ਪੀ. ਟੀ. ਆਈ.)-ਮੈਕਸੀਕੋ ਦੇ ਸਭ ਤੋਂ ਖ਼ਤਰਨਾਕ ਨਸ਼ਾ ਤਸਕਰਾਂ 'ਚੋਂ ਇਕ ਨੇਮੇਸੀਓ ਓਸੇਗੁਏਰਾ ਉਰਫ਼ ਅਲ ਮੈਂਚੋ ਇਕ ਫ਼ੌਜੀ ਕਾਰਵਾਈ ਦੌਰਾਨ ਮਾਰਿਆ ਗਿਆ, ਜਿਸ ਤੋਂ ਬਾਅਦ ਦੇਸ਼ ਭਰ 'ਚ ਹਿੰਸਾ ਫੈਲ ਗਈ ਹੈ | ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ 'ਤੇ ਅਮਰੀਕਾ ਵਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਉਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ, ਜੋ ਅਮਰੀਕਾ 'ਚ ਸਿੰਥੈਟਿਕ ਨਸ਼ਾ ਸਪਲਾਈ ਕਰਦੇ ਹਨ | 60 ਸਾਲਾ ਓਸੇਗੁਏਰਾ ਸ਼ਕਤੀਸ਼ਾਲੀ ਜਾਲਿਸਕੋ ਨਿਊ ਜਨਰੇਸ਼ਨ ਕਾਰਟੇਲ ਦਾ ਮੁਖੀ ਸੀ | ਉਹ ਮੈਕਸਿਕੋ ਦੀਆਂ ਵਿਸ਼ੇਸ਼ ਫ਼ੌਜੀ ਟੁਕੜੀਆਂ ਵਲੋਂ ਕੀਤੇ ਗਏ ਆਪ੍ਰੇਸ਼ਨ ਦੌਰਾਨ ਜ਼ਖ਼ਮੀ ਹੋ ਗਿਆ ਤੇ ਬਾਅਦ 'ਚ ਹਿਰਾਸਤ ਦੌਰਾਨ ਦਮ ਤੋੜ ਗਿਆ | ਉਸ ਦੀ ਲਾਸ਼ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੈਕਸੀਕੋ ਸਿਟੀ ਲਿਆਂਦਾ ਗਿਆ | ਇਸ ਕਾਰਨ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਇਸ ਇਲਾਕੇ 'ਚ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ | ਸੁਰੱਖਿਆ ਦੇ ਮੱਦੇਨਜ਼ਰ ਕਈ ਰਾਜਾਂ 'ਚ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ ਹੈ | ਅਲ ਮੈਂਚੋ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਉਸ ਦੇ ਗਰੋਹ ਦੇ ਮੈਂਬਰਾਂ ਨੇ ਕਈ ਰਾਜਾਂ 'ਚ ਹਾਈਵੇਅ ਜਾਮ ਕਰ ਦਿੱਤੇ ਤੇ ਗੱਡੀਆਂ ਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ | ਹਾਲਾਂਕਿ ਕਿਸੇ ਆਮ ਨਾਗਰਿਕ ਦੀ ਮੌਤ ਦੀ ਖ਼ਬਰ ਨਹੀਂ ਹੈ, ਪਰ ਜਾਲਿਸਕੋ ਦੇ ਮਸ਼ਹੂਰ ਟੂਰਿਸਟ ਸਥਾਨ ਪੋਰਟੋ ਵੈਲਾਰਟਾ 'ਚ ਸੈਲਾਨੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਦੇਸ਼ ਦੇ ਸੁਰੱਖਿਆ ਸਕੱਤਰ ਨੇ ਸੋਮਵਾਰ ਨੂੰ ਕਿਹਾ ਕਿ ਛੇ ਵੱਖ-ਵੱਖ ਹਮਲਿਆਂ 'ਚ ਮੈਕਸੀਕਨ ਨੈਸ਼ਨਲ ਗਾਰਡ ਦੇ 25 ਮੈਂਬਰ ਮਾਰੇ ਗਏ |
ਮੈਕਸੀਕੋ 'ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਅਲ ਮੈਂਚੋ ਦੇ ਮਾਰੇ ਜਾਣ ਤੋਂ ਬਾਅਦ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਉੱਥੇ ਸਥਿਤ ਭਾਰਤੀ ਦੂਤਘਰ ਨੇ ਸੋਮਵਾਰ ਨੂੰ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ¢ ਦੂਤਘਰ ਨੇ ਲੋਕਾਂ ਨੂੰ ਚÏਕਸ ਰਹਿਣ ਅਤੇ ਫਿਲਹਾਲ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ¢ ਦੂਤਘਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਾਜ਼ਾ ਜਾਣਕਾਰੀ ਲਈ ਸਥਾਨਕ ਮੀਡੀਆ 'ਤੇ ਨਜ਼ਰ ਰੱਖਣ ਅਤੇ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ¢ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 911 'ਤੇ ਕਾਲ ਕਰਨ ਲਈ ਕਿਹਾ ਗਿਆ ਹੈ¢ ਨਾਲ ਹੀ, ਇਹ ਵੀ ਕਿਹਾ ਗਿਆ ਹੈ ਕਿ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਫੋਨ, ਮੈਸੇਜ ਜਾਂ ਸੋਸ਼ਲ ਮੀਡੀਆ ਰਾਹੀਂ ਆਪਣੀ ਲੋਕੇਸ਼ਨ ਅਤੇ ਸਲਾਮਤੀ ਬਾਰੇ ਜਾਣਕਾਰੀ ਦਿੰਦੇ ਰਹਿਣ ਤਾਂ ਕਿ ਕਿਸੇ ਵੀ ਮੁਸ਼ਕਲ ਸਮੇਂ ਸੰਪਰਕ ਕੀਤਾ ਜਾ ਸਕੇ¢ਇੱਕ ਸੰਘੀ ਅਧਿਕਾਰੀ ਨੇ ਕਿਹਾ ਕਿ ਮੈਕਸੀਕਨ ਫÏਜ ਨੇ ਐਤਵਾਰ ਨੂੰ ਇੱਕ ਕਾਰਵਾਈ ਵਿੱਚ ਓਸੇਗੁਏਰਾ, 'ਅਲ ਮੈਂਚੋ' ਨੂੰ ਮਾਰ ਦਿੱਤਾ¢ ਇਹ ਕਾਰਵਾਈ ਪੱਛਮੀ ਰਾਜ ਜੈਲਿਸਕੋ ਵਿੱਚ ਹੋਈ¢

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ 'ਚ ਪੁਲਿਸ ਕਰਮੀਆਂ ਦੀ ਹੱਤਿਆ ਦੀ ਜਾਂਚ 'ਚ ਜੁਟੀਆਂ ਫੋਰੈਂਸਿਕ ਟੀਮਾਂ <br/> ਅਗਲੀ ਖ਼ਬਰ ਤਾਲਿਬਾਨ ਸਿਰਫ਼ ਪਾਕਿਸਤਾਨੀ ਫ਼ੌਜ ਨੂੰ ਬਣਾਵੇਗਾ ਨਿਸ਼ਾਨਾ
Ad Position 24